ਨਵੀਂ ਦਿੱਲੀ— ਦੱਖਣੀ ਦਿੱਲੀ 'ਚ ਹੁਣ ਘਰ ਬਣਾਉਣ ਲਈ ਦਰਖੱਤ ਨਹੀਂ ਕੱਟੇ ਜਾਣਗੇ। ਐੱਨ.ਜੀ.ਟੀ ਨੇ ਦੱਖਣੀ ਦਿੱਲੀ 'ਚ 16 ਹਜ਼ਾਰ ਤੋਂ ਜ਼ਿਆਦਾ ਦਰਖੱਤ ਕੱਟਣ ਦੇ ਮਾਮਲੇ 'ਚ ਰੋਕ ਲਗਾ ਦਿੱਤੀ ਗਈ ਹੈ। ਐੱਨ.ਜੀ.ਟੀ ਨੇ ਦਿੱਲੀ ਹਾਈਕੋਰਟ ਦੇ ਰੋਕ ਵਾਲੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਰਿਹਾਇਸ਼ੀ ਯੋਜਨਾ ਲਈ ਨੈਸ਼ਨਲ ਬਿਲਡਿੰਗਜ਼ ਕੰਸਟ੍ਰਕਸ਼ਨ ਕਾਰਪੋਰੇਸ਼ਨ ਕੰਪਨੀ ਵੱਲੋਂ ਦਰਖੱਤ ਕੱਟੇ ਜਾਣ ਦੇ ਮਾਮਲੇ 'ਚ ਕੇਂਦਰ ਸਰਕਾਰ, ਪ੍ਰਦੂਸ਼ਣ ਕੰਟਰੋਲ ਬੋਰਡ, ਐੱਨ.ਡੀ.ਐਮ.ਸੀ ਅਤੇ ਡੀ.ਡੀ.ਏ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ 'ਚ ਅਗਲੀ ਸੁਣਵਾਈ 19 ਜੁਲਾਈ ਨੂੰ ਹੋਵੇਗੀ। ਇਸ ਤੋਂ ਪਹਿਲੇ ਪਿਛਲੇ ਹਫਤੇ ਦਿੱਲੀ ਹਾਈਕੋਰਟ ਨੇ 16,500 ਦਰਖੱਤਾਂ ਨੂੰ ਕੱਟਣ 'ਤੇ 4 ਜੁਲਾਈ ਤੱਕ ਰੋਕ ਲਗਾ ਦਿੱਤੀ ਸੀ।
ਇਹ ਪ੍ਰਾਜੈਕਟ ਐੱਨ.ਬੀ.ਸੀ.ਸੀ ਤਹਿਤ ਪੂਰਾ ਹੋ ਰਿਹਾ ਹੈ। ਐੱਨ.ਬੀ.ਸੀ.ਸੀ ਦੱਖਣੀ ਦਿੱਲੀ ਦੇ ਇਲਾਕਿਆਂ 'ਚ ਪੁਰਾਣੀ ਇਮਾਰਤਾਂ ਨੂੰ ਤੋੜ ਕੇ ਵੱਡੀ ਬਹੁ-ਮੰਜ਼ਲਾਂ ਇਮਾਰਤਾਂ ਬਣਾ ਰਹੀ ਹੈ ਅਤੇ ਉਸੀ ਦੇ ਲਈ ਇਨ੍ਹਾਂ ਦਰਖੱਤਾਂ ਨੂੰ ਕੱਟਿਆ ਜਾ ਰਿਹਾ ਹੈ। ਇਸ 'ਚ ਸਰੋਜਿਨੀ ਨਗਰ ਦੇ ਇਲਾਵਾ ਕਸਤੂਰਬਾ ਨਗਰ, ਨੈਰੋਜੀ ਨਗਰ, ਨੇਤਾਜੀ ਨਗਰ, ਤਿਆਗ ਰਾਜ ਨਗਰ ਅਤੇ ਮੋਹਮੰਦ ਸ਼ਾਮਲ ਹੈ। ਦੱਖਣੀ ਕਸ਼ਮੀਰ ਦੀਆਂ 6 ਕਾਲੋਨੀਆਂ 'ਚ ਸਰਕਾਰੀ ਘਰ ਬਣਾਉਣ ਲਈ ਕਰੀਬ 16 ਹਜ਼ਾਰ ਦਰਖੱਤ ਕੱਟਣ ਦੀ ਯੋਜਨਾ ਖਿਲਾਫ ਹਾਈਕੋਰਟ ਨੇ ਪਹਿਲੇ ਹੀ ਰੋਕ ਲਗਾ ਦਿੱਤੀ ਸੀ।
ਕਾਂਗਰਸ ਨੇ ਪੀ. ਡੀ. ਪੀ. ਦੇ ਪ੍ਰਸਤਾਵ ਨੂੰ ਕੀਤਾ ਖਾਰਜ
NEXT STORY