ਨੈਸ਼ਨਲ ਡੈਸਕ : ਉੱਤਰਾਖੰਡ ਦੀ ਸਰਕਾਰ ਨੇ ਜਨਤਕ ਸਿਹਤ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੂਬੇ ਵਿੱਚ ਗੁਟਖੇ ਅਤੇ ਪਾਨ ਮਸਾਲੇ 'ਤੇ ਇੱਕ ਸਾਲ ਲਈ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਖਾਧ ਸੁਰੱਖਿਆ ਤੇ ਔਸ਼ਧੀ ਪ੍ਰਸ਼ਾਸਨ (FSDA) ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਤੰਬਾਕੂ ਅਤੇ ਨਿਕੋਟੀਨ ਯੁਕਤ ਗੁਟਖੇ, ਪਾਨ ਮਸਾਲੇ ਅਤੇ ਹੋਰ ਸਬੰਧਤ ਖਾਧ ਪਦਾਰਥਾਂ ਦੇ ਨਿਰਮਾਣ, ਭੰਡਾਰਨ, ਵੰਡ ਅਤੇ ਵਿਕਰੀ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਇਹ ਪਾਬੰਦੀ 13 ਅਕਤੂਬਰ 2026 ਤੋਂ ਪ੍ਰਭਾਵੀ ਹੋ ਗਈ ਹੈ।
ਇਹ ਹੁਕਮ ਖਾਧ ਸੁਰੱਖਿਆ ਅਤੇ ਔਸ਼ਧੀ ਪ੍ਰਸ਼ਾਸਨ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਦੁਆਰਾ ਜਾਰੀ ਕੀਤੇ ਗਏ ਹਨ। ਆਦੇਸ਼ ਅਨੁਸਾਰ ਅਜਿਹੇ ਉਤਪਾਦਾਂ ਨੂੰ ਅਲੱਗ-ਅਲੱਗ ਜਾਂ ਮਿਲਾ ਕੇ ਵੇਚਣ 'ਤੇ ਵੀ ਰੋਕ ਰਹੇਗੀ। ਇਸ ਪਾਬੰਦੀ ਦਾ ਮੁੱਖ ਮਕਸਦ ਆਮ ਨਾਗਰਿਕਾਂ ਅਤੇ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣਾ ਹੈ।
ਇਹ ਕਾਰਵਾਈ ਖਾਧ ਸੁਰੱਖਿਆ ਅਤੇ ਮਾਨਕ ਐਕਟ, 2006 ਦੀਆਂ ਧਾਰਾਵਾਂ 26, 30(2), 92 ਅਤੇ 2011 ਦੇ ਨਿਯਮਾਂ ਦੇ ਆਧਾਰ 'ਤੇ ਕੀਤੀ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ, ਦੁਕਾਨਦਾਰਾਂ ਅਤੇ ਨਿਰਮਾਤਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੰਬਾਕੂ ਅਤੇ ਨਿਕੋਟੀਨ ਦੇ ਸੇਵਨ ਨਾਲ ਮੂੰਹ ਦੇ ਕੈਂਸਰ ਅਤੇ ਮਸੂੜਿਆਂ ਦੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਪਹਿਲਾਂ ਓਡੀਸ਼ਾ ਅਤੇ ਕਰਨਾਟਕ ਵਿੱਚ ਵੀ ਅਜਿਹੀ ਪਾਬੰਦੀ ਲਗਾਈ ਜਾ ਚੁੱਕੀ ਹੈ।
ਰਾਹੁਲ ਗਾਂਧੀ ਨੇ ਵਿਰੋਧੀ ਆਗੂਆਂ ਨੂੰ ਦਿੱਤੀ ਚਾਹ ਪਾਰਟੀ, ਅੰਦੋਲਨ ਜਾਰੀ ਰੱਖਣ 'ਤੇ ਜ਼ੋਰ
NEXT STORY