ਨੈਸ਼ਨਲ ਡੈਸਕ- ਬਿਹਾਰ ਦੇ ਖਗੜੀਆ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਲਸ ਅਤੇ ਸਪੈਸ਼ਲ ਟਾਸਕ ਫੋਰਸ (STF) ਨਾਲ ਹੋਏ ਮੁਕਾਬਲੇ ਦੌਰਾਨ ਲੱਤ 'ਚ ਗੋਲੀ ਲੱਗਣ ਮਗਰੋਂ 1 ਲੱਖ ਰੁਪਏ ਦੇ ਇਨਾਮੀ ਵਾਂਟੇਡ ਮੁਲਜ਼ਮ ਮਿਥਿਲੇਸ਼ ਮਹਤੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਚਲਾਏ ਗਏ ਇਸ ਸਾਂਝੇ ਆਪਰੇਸ਼ਨ ਮਗਰੋਂ ਜ਼ਖ਼ਮੀ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ।
ਅਧਿਕਾਰੀਆਂ ਮੁਤਾਬਕ, ਮਹਤੋ ਜੂਨ 2026 'ਚ ਚੌਥਮ ਥਾਣੇ ਵਿੱਚ ਦਰਜ ਤੀਹਰੇ ਕਤਲਕਾਂਡ ਦੀ ਚਸ਼ਮਦੀਦ ਗਵਾਹ 10 ਸਾਲਾ ਬੱਚੀ ਪਰੀ ਕੁਮਾਰੀ ਦੇ ਕਤਲ ਦੀ ਯੋਜਨਾ ਬਣਾ ਰਿਹਾ ਸੀ, ਜੋ ਉਸ ਘਟਨਾ ਵਿੱਚ ਜ਼ਖ਼ਮੀ ਹੋਈ ਪਰ ਬਚ ਗਈ ਸੀ। ਘੇਰਾਬੰਦੀ ਦੌਰਾਨ ਮੁਲਜ਼ਮ ਵੱਲੋਂ ਪੁਲਸ 'ਤੇ ਗੋਲੀਬਾਰੀ ਕਰਨ 'ਤੇ ਜਵਾਬੀ ਕਾਰਵਾਈ 'ਚ ਉਸ ਦੀ ਲੱਤ 'ਚ ਗੋਲੀ ਲੱਗੀ ਅਤੇ ਮੌਕੇ ਤੋਂ ਹਥਿਆਰ, ਕਾਰਤੂਸ, ਮੋਬਾਈਲ, ਚਾਕੂ, ਹਥੌੜਾ, 17,250 ਰੁਪਏ ਨਕਦ, ATM ਕਾਰਡ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।
STF ਅਨੁਸਾਰ, ਮਹਤੋ ਜੂਨ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ (ਜੈਕਾਂਤ ਪਾਸਵਾਨ, ਪਾਰਵਤੀ ਦੇਵੀ ਅਤੇ ਰਚਨਾ ਕੁਮਾਰੀ) ਦੇ ਕਤਲ ਵਿੱਚ ਸ਼ਾਮਲ ਰਿਹਾ ਹੈ। ਇਸ ਤੋਂ ਇਲਾਵਾ ਉਸ ਨੂੰ 2015 'ਚ ਉੱਤਰੀ ਦਿੱਲੀ ਵਿੱਚ ਤਿੰਨ ਜੀਆਂ ਦੇ ਕਤਲ ਕੇਸ ਵਿੱਚ ਉਮਰ ਕੈਦ ਹੋਈ ਸੀ ਅਤੇ 9 ਸਾਲ ਜੇਲ੍ਹ ਮਗਰੋਂ ਦਿੱਲੀ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ, ਜਦਕਿ ਨਵੰਬਰ 2024 ਵਿੱਚ ਗੰਗੌਰ ਥਾਣਾ ਖੇਤਰ ਵਿੱਚ ਅਜੈ ਕੁਮਾਰ ਸਾਹ ਦੇ ਕਤਲ ਕੇਸ ਵਿੱਚ ਜੇਲ੍ਹ ਜਾਣ ਮਗਰੋਂ ਉਹ 2026 ਵਿੱਚ ਹੀ ਰਿਹਾਅ ਹੋਇਆ ਸੀ।
5 ਰੁਪਏ ਤੱਕ ਮਹਿੰਗਾ ਹੋ ਗਿਆ ਦੁੱਧ ! 'ਸੁਧਾ' ਨੇ ਵਧਾਈਆਂ ਕੀਮਤਾਂ, 1 ਦਸੰਬਰ ਤੋਂ ਲਾਗੂ ਹੋਣਗੇ ਨਵੇਂ ਰੇਟ
NEXT STORY