ਅਗਰਤਲਾ (ਏਜੰਸੀ)- ਗਣਤੰਤਰ ਦਿਵਸ ਤੋਂ ਪਹਿਲਾਂ ਅਗਰਤਲਾ ’ਚ ਇਕ ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਦੱਸਿਆ ਕਿ ਬੰਗਲਾਦੇਸ਼ ਦੇ ਖਗਰਾਛੜੀ ਜ਼ਿਲੇ ਦੇ ਰਹਿਣ ਵਾਲੇ ਸਮਾਜਪ੍ਰਿਯਾ ਚਕਮਾ ਨੂੰ ਮੰਗਲਵਾਰ ਰਾਤ ਸ਼ਹਿਰ ਦੇ ਏਡੀ ਨਗਰ ਥਾਣਾ ਖੇਤਰ ’ਚ ਇਕ ਘਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਐੱਸ. ਡੀ. ਪੀ. ਓ. (ਸਦਰ) ਦੇਬ ਪ੍ਰਸਾਦ ਰਾਏ ਨੇ ਕਿਹਾ ਕਿ ਉਸ ਕੋਲੋਂ ਇੱਕ ਆਧੁਨਿਕ ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ ਹਨ।
ਉਸ ਕੋਲੋਂ 2.21 ਲੱਖ ਰੁਪਏ ਦੀ ਭਾਰਤੀ ਕਰੰਸੀ ਤੇ 25,000 ਰੁਪਏ ਦੀ ਬੰਗਲਾਦੇਸ਼ੀ ਕਰੰਸੀ ਵੀ ਜ਼ਬਤ ਕੀਤੀ ਗਈ ਹੈ। ਚਕਮਾ ਨੇ ਆਪਣੇ ਆਪ ਨੂੰ ਭਾਰਤੀ ਨਾਗਰਿਕ ਦੱਸ ਕੇ ਇਕ ਘਰ ਕਿਰਾਏ ’ਤੇ ਲਿਆ ਹੋਇਆ ਸੀ। ਅਧਿਕਾਰੀ ਨੇ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਕਿਰਾਏ ਦੇ ਘਰ 'ਤੇ ਛਾਪਾ ਮਾਰਿਆ ਗਿਆ। ਛਾਪੇਮਾਰੀ ਦੌਰਾਨ ਉਹ ਘਰ ਵਿੱਚ ਇਕੱਲਾ ਸੀ।
HCL ਟੈੱਕ ਕਰ ਰਹੀ ਨਵੇਂ ਟੈਕਨਾਲੋਜੀ ਸੈਂਟਰ ਦੀ ਸ਼ੁਰੂਆਤ, 5000 ਨੂੰ ਮਿਲੇਗਾ ਰੋਜ਼ਗਾਰ
NEXT STORY