ਨੈਸ਼ਨਲ ਡੈਸਕ- ਬਿਹਾਰ ਦੀ ਰਾਜਧਾਨੀ ਪਟਨਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਬਊਰ ਥਾਣਾ ਇਲਾਕੇ 'ਚ ਆਈ.ਸੀ.ਆਈ.ਸੀ.ਆਈ. ਲੋਂਬਾਰਡ ਦੇ ਮੈਨੇਜਰ ਅਭਿਸ਼ੇਕ ਵਰੁਣ, ਜੋ ਕਿ ਬੀਤੇ ਦਿਨ ਲਾਪਤਾ ਹੋ ਗਏ ਸਨ, ਦੀ ਲਾਸ਼ ਹੁਣ ਇਕ ਖੂਹ 'ਚੋਂ ਬਰਾਮਦ ਹੋਈ ਹੈ। ਉਨ੍ਹਾਂ ਦੀ ਸਕੂਟੀ ਤੇ ਚੱਪਲਾਂ ਵੀ ਉਸੇ ਖੂਹ 'ਚੋਂ ਮਿਲੀਆਂ ਹਨ, ਜਿਨ੍ਹਾਂ ਤੋਂ ਉਸ ਦੀ ਪਛਾਣ ਹੋ ਸਕੀ ਹੈ। ਇਸ ਘਟਨਾ ਮਗਰੋਂ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ ਹੈ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਅਭਿਸ਼ੇਕ ਵਰੁਣ ਕੰਕੜਬਾਗ ਇਲਾਕੇ ਦੇ ਰਹਿਣ ਵਾਲੇ ਸਨ ਤੇ ਐਤਵਾਰ ਰਾਤ ਉਹ ਪਰਿਵਾਰ ਸਣੇ ਕਿਸੇ ਸਮਾਰੋਹ 'ਚ ਸ਼ਾਮਲ ਹੋਣ ਲਈ ਗਏ ਸਨ। ਉਨ੍ਹਾਂ ਦੇ ਬਾਕੀ ਪਰਿਵਾਰਕ ਮੈਂਬਰ ਰਾਤ 10 ਵਜੇ ਦੇ ਕਰੀਬ ਘਰ ਵਾਪਸ ਆ ਗਏ, ਪਰ ਅਭਿਸ਼ੇਕ ਖ਼ੁਦ ਉੱਥੇ ਰੁਕ ਗਏ।
ਇਹ ਵੀ ਪੜ੍ਹੋ- ਵੱਡਾ ਪ੍ਰਸ਼ਾਸਨਿਕ ਫੇਰਬਦਲ ; ਰਾਸ਼ਟਰਪਤੀ ਨੇ ਨਵੇਂ ਰਾਜਪਾਲਾਂ ਤੇ ਉਪ ਰਾਜਪਾਲ ਦੀ ਕੀਤੀ ਨਿਯੁਕਤੀ
ਇਸ ਮਗਰੋਂ ਰਾਤ ਕਰੀਬ 1 ਵਜੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਫ਼ੋਨ ਕਰ ਕੇ ਦੱਸਿਆ ਕਿ ਮੇਰਾ ਐਕਸੀਡੈਂਟ ਹੋ ਗਿਆ ਹੈ। ਇਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫ਼ੋਨ ਕੀਤਾ ਤਾਂ ਉਸ ਦਾ ਫ਼ੋਨ ਸਵਿੱਚ ਆਫ਼ ਆਉਣ ਲੱਗਿਆ ਤੇ ਅੱਜ ਮਿਲੀ ਇਸ ਖ਼ਬਰ ਨੇ ਘਰ 'ਚ ਸੱਥਰ ਵਿਛਾ ਦਿੱਤੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਭਿਸ਼ੇਕ ਦਾ ਕਤਲ ਹੋਇਆ ਹੈ।
ਮਾਮਲੇ ਦੀ ਜਾਂਚ 'ਚ ਜੁਟੀ ਪੁਲਸ ਟੀਮ ਨੇ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਹੈ, ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਅਭਿਸ਼ੇਕ ਰਾਤ ਕਰੀਬ 11 ਵਜੇ ਸਕੂਟੀ 'ਤੇ ਇਕੱਲੇ ਨਸ਼ੇ ਦੀ ਹਾਲਤ 'ਚ ਆ ਰਹੇ ਹਨ। ਫਿਲਹਾਲ ਪੁਲਸ ਇਸ ਮਾਮਲੇ ਦੀ ਐਕਸੀਡੈਂਟ ਤੇ ਕਤਲ, ਦੋਵਾਂ ਐਂਗਲਾਂ ਤੋਂ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸੈਰ ਕਰਨ ਨਿਕਲੇ ਆਗੂ ਦਾ ਪਤਨੀ ਤੇ ਧੀ ਦੀਆਂ ਅੱਖਾਂ ਸਾਹਮਣੇ ਗੋਲ਼ੀਆਂ ਮਾਰ ਕੇ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਸਕੂਲ-ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਘਰ ਭੇਜੇ ਵਿਦਿਆਰਥੀ, ਮੱਚੀ ਹਫ਼ੜਾ-ਦਫ਼ੜੀ
NEXT STORY