ਨਵੀਂ ਦਿੱਲੀ - ਏਅਰ ਮਾਰਸ਼ਲ ਨਰਮਦੇਸ਼ਵਰ ਤਿਵਾੜੀ ਨੇ ਖੁਲਾਸਾ ਕੀਤਾ ਹੈ ਕਿ ਭਾਰਤੀ ਹਵਾਈ ਫੌਜ ਵੱਲੋਂ ਧਿਆਨ ਨਾਲ ਚੁਣੇ ਗਏ ਪਾਕਿਸਤਾਨੀ ਫੌਜੀ ਟਿਕਾਣਿਆਂ ’ਤੇ 50 ਤੋਂ ਘੱਟ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ ਸੀ । ਇਸ ਕਾਰਨ 10 ਮਈ ਦੀ ਦੁਪਹਿਰ ਤੱਕ ਹੀ ਪਾਕਿ ਢੇਰ ਹੋ ਗਿਆ ਤੇ ਉਸ ਨੂੰ ਟਕਰਾਅ ਨੂੰ ਰੋਕਣ ਦੀ ਬੇਨਤੀ ਕਰਨੀ ਪਈ।
ਮਿਸ਼ਨ ਦਾ ਹਵਾਲਾ ਦਿੰਦੇ ਹੋਏ ਹਵਾਈ ਫੌਜ ਦੇ ਡਿਪਟੀ ਚੀਫ਼ ਨੇ ਕਿਹਾ ਕਿ 9 ਤੇ 10 ਮਈ ਦੀ ਅੱਧੀ ਰਾਤ ਨੂੰ ਪਾਕਿਸਤਾਨ ਦੇ ਹਮਲੇ ਤੋਂ ਬਾਅਦ ਕੀਤੇ ਗਏ ਜਵਾਬੀ ਹਮਲਿਆਂ ਨਾਲ ਭਾਰਤੀ ਹਵਾਈ ਫੌਜ ਪਾਕਿਸਤਾਨੀ ਫੌਜ ’ਤੇ ਪੂਰਾ ਦਬਦਬਾ ਹਾਸਲ ਕਰਨ ਦੇ ਯੋਗ ਹੋ ਗਈ।
ਤਿਵਾੜੀ ਨੇ ਕਿਹਾ ਕਿ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਡੇ ਲਈ ਇਕ ਅਹਿਮ ਪ੍ਰਾਪਤੀ ਸੀ ਕਿ ਅਸੀਂ 50 ਤੋਂ ਘੱਟ ਹਥਿਆਰਾਂ ਨਾਲ ਪੂਰਾ ਦਬਦਬਾ ਹਾਸਲ ਕਰਨ ਦੇ ਯੋਗ ਹੋ ਗਏ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।
ਆਪ੍ਰੇਸ਼ਨ ਸਿੰਧੂਰ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਹਵਾਈ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਿਸ਼ਨ ਦੌਰਾਨ ਤਬਾਹ ਕੀਤੇ ਗਏ ਕੁਝ ਪਾਕਿਸਤਾਨੀ ਨਿਸ਼ਾਨੇ ਉਹ ਸਨ ਜੋ 1971 ਦੀ ਜੰਗ ਦੌਰਾਨ ਵੀ ਤਬਾਹ ਨਹੀਂ ਹੋਏ ਸਨ। ਅਸੀਂ ਆਪਣੇ ਕੋਲ ਮੌਜੂਦ ਹਰ ਹਥਿਆਰ ਦੀ ਵਰਤੋਂ ਕੀਤੀ ਤੇ ਇਹ ਸਾਡੇ ਯੋਜਨਾਕਾਰਾਂ ਤੇ ਮਿਸ਼ਨ ਨੂੰ ਅੰਜਾਮ ਦੇਣ ਵਾਲਿਆਂ ਦੀ ਯੋਗਤਾ ਨੂੰ ਦਰਸਾਉਂਦਾ ਹੈ।
ਹਿਮਾਚਲ ’ਚ 4 ਥਾਵਾਂ ’ਤੇ ਫਟੇ ਬੱਦਲ; 5 ਪੁਲ ਰੁੜ੍ਹੇ
NEXT STORY