ਨੈਸ਼ਨਲ ਡੈਸਕ- ਮਹਾਰਾਸ਼ਟਰ ਸੂਬੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਪੁਣੇ ਜ਼ਿਲ੍ਹੇ 'ਚ ਇਕ ਬੈਂਕ ਦੇ ਬ੍ਰਾਂਚ ਮੈਨੇਜਰ ਨੇ ਬੈਂਕ ਦੇ ਅੰਦਰ ਹੀ ਖ਼ੁਦਕੁਸ਼ੀ ਕਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਉਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਹ ਹੁਣ ਨੋਟਿਸ ਪੀਰੀਅਡ 'ਤੇ ਬੈਂਕ ਆ ਰਿਹਾ ਸੀ। ਪੁਲਸ ਨੇ ਉਸ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਦੱਸਿਆ ਕਿ ਮਿਤਰਾ ਨੇ ਬੀਤੀ ਰਾਤ ਕਰੀਬ 10-12 ਵਜੇ ਦੇ ਵਿਚਕਾਰ ਇਹ ਕਦਮ ਚੁੱਕਿਆ। ਜਦੋਂ ਕਾਫ਼ੀ ਸਮਾਂ ਬੀਤ ਜਾਣ ਬਾਅਦ ਵੀ ਉਹ ਘਰ ਨਾ ਪੁੱਜਾ ਤਾਂ ਉਸ ਦੀ ਪਤਨੀ ਨੇ ਪੁਲਸ ਨੂੰ ਜਾਣਕਾਰੀ ਦਿੱਤੀ, ਜਿਸ ਮਗਰੋਂ ਉਨ੍ਹਾਂ ਨੇ ਬੈਂਕ ਨਾਲ ਸੰਪਰਕ ਕੀਤਾ। ਜਦੋਂ ਅੰਦਰ ਦੇਖਿਆ ਗਿਆ ਤਾਂ ਮਿਤਰਾ ਦੀ ਲਾਸ਼ ਬੈਂਕ ਦੇ ਅੰਦਰ ਹੀ ਲਟਕ ਰਹੀ ਸੀ। ਫਿਲਹਾਲ ਪੁਲਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਸ਼ਿਵ ਸ਼ੰਕਰ ਵਜੋਂ ਹੋਈ ਹੈ, ਜਿਸ ਦੀ ਜੇਬ 'ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਸ ਨੇ ਆਪਣੀ ਖ਼ੁਦਕੁਸ਼ੀ ਦਾ ਕਾਰਨ ਕੰਮ ਦੇ ਤਣਾਅ ਨੂੰ ਦੱਸਿਆ ਹੈ। ਇਸ ਤੋਂ ਪਹਿਲਾਂ 11 ਜੁਲਾਈ ਨੂੰ ਉਸ ਨੇ ਸਿਹਤ ਸਬੰਧੀ ਸਮੱਸਿਆ ਤੇ ਕੰਮ ਦੇ ਪ੍ਰੈਸ਼ਰ ਨੂੰ ਕਾਰਨ ਦੱਸ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਹ ਹੁਣ ਨੋਟਿਸ ਪੀਰੀਅਡ 'ਤੇ ਬੈਂਕ ਆ ਰਿਹਾ ਸੀ। ਆਪਣੇ ਸੁਸਾਈਡ ਨੋਟ 'ਚ ਉਸ ਨੇ ਲਿਖਿਆ ਕਿ ਉਸ ਦੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਦਾਰ ਨਾ ਠਹਿਰਾਇਆ ਜਾਵੇ।

ਇਹ ਵੀ ਪੜ੍ਹੋ- ਅਮਰੀਕਾ 'ਚ ਫੜੀ ਗਈ ਪੰਜਾਬੀਆਂ ਦੀ ਗੈਂਗ ! ਮੋਸਟ ਵਾਂਟੇਡ ਭਗੌੜੇ ਸਣੇ 8 ਗ੍ਰਿਫ਼ਤਾਰ
ਉਸ ਨੇ ਲਿਖਿਆ, ''ਮੈਂ ਸ਼ਿਵ ਸ਼ੰਕਰ ਮਿਤਰਾ, ਮੁੱਖ ਪ੍ਰਬੰਧਕ, ਬੈਂਕ ਆਫ਼ ਬੜੌਦਾ, ਬਾਰਾਮਤੀ ਅੱਜ ਬੈਂਕ 'ਚ ਕੰਮ ਦੇ ਜ਼ਿਆਦਾ ਦਬਾਅ ਕਾਰਨ ਖ਼ੁਦਕੁਸ਼ੀ ਕਰ ਰਿਹਾ ਹਾਂ। ਮੇਰੇ ਸਾਥੀ ਕਰਮਚਾਰੀਆਂ 'ਤੇ ਜ਼ਿਆਦਾ ਦਬਾਅ ਨਾ ਪਾਇਆ ਜਾਵੇ, ਸਭ ਨੂੰ ਆਪਣੀਆਂ ਜ਼ਿੰਮੇਦਾਰੀਆਂ ਦਾ ਅਹਿਸਾਸ ਹੈ ਤੇ ਸਭ ਆਪਣਾ 100 ਫ਼ੀਸਦੀ ਦਿੰਦੇ ਹਨ। ਮੇਰੇ ਪਰਿਵਾਰ ਦੀ ਵੀ ਇਸ 'ਚ ਕੋਈ ਜ਼ਿੰਮੇਵਾਰੀ ਨਹੀਂ ਹੈ।''
ਇਸ ਮਗਰੋਂ ਉਸ ਨੇ ਆਪਣੀ ਪਤਨੀ ਤੇ ਆਪਣੀ ਧੀ ਤੋਂ ਵੀ ਮੁਆਫ਼ੀ ਮੰਗੀ ਹੈ ਤੇ ਅੰਤ 'ਚ ਲਿਖਿਆ ਹੈ ਕਿ ਹੋ ਸਕੇ ਤਾਂ ਉਸ ਦੀਆਂ ਦੋਵੇਂ ਅੱਖਾਂ ਦਾਨ ਕਰ ਦਿੱਤੀਆਂ ਜਾਣ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ; ਚਿੱਟੇ ਦਿਨ ਵੱਢ ਸੁੱਟੀ ਸਕੂਲੀ ਵਿਦਿਆਰਥਣ, ਦਿੱਤੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਰਾਰਤੀ ਅਨਸਰਾਂ ਦਾ ਘਿਰੌਣਾ ਕਾਰਨਾਮਾ: ਸ਼ਰੇਆਮ ਪੈਟਰੋਲ ਪਾ ਜਿਉਂਦੀ ਸਾੜ 'ਤੀ ਕੁੜੀ, ਫੈਲੀ ਸਨਸਨੀ
NEXT STORY