ਤਿਰੂਵਨੰਤਪੁਰਮ (ਭਾਸ਼ਾ) : ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਮੰਗਲਵਾਰ ਨੂੰ ਕਿਹਾ ਕਿ ਵਾਇਨਾਡ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਦੇ ਪੀੜਤਾਂ ਦੇ ਮੁੜ-ਵਸੇਬੇ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ ਅਤੇ ਇਸ ਤਹਿਤ ਬੈਂਕਾਂ ਨੇ 30 ਜੁਲਾਈ ਤੋਂ ਬਾਅਦ ਪੀੜਤਾਂ ਦੇ ਖਾਤਿਆਂ ਤੋਂ ਕੱਟੀਆਂ ਗਈਆਂ ਮਹੀਨਾਵਾਰ ਕਿਸ਼ਤਾਂ ਵਾਪਸ ਕਰਨ ਅਤੇ ਉਨ੍ਹਾਂ ਦੇ ਮੌਜੂਦਾ ਕਰਜ਼ਿਆਂ ਨੂੰ ਮੁੜ ਤੈਅ ਕਰਨ ਦਾ ਫੈਸਲਾ ਕੀਤਾ ਹੈ।
ਵਿਜਯਨ ਨੇ ਕਿਹਾ ਕਿ ਬੈਂਕ ਆਪਣੇ ਬੋਰਡ ਆਫ ਡਾਇਰੈਕਟਰਜ਼ ਨੂੰ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਲੋਕਾਂ ਦੁਆਰਾ ਲਏ ਗਏ ਕਰਜ਼ਿਆਂ ਨੂੰ ਪੂਰੀ ਤਰ੍ਹਾਂ ਮੁਆਫ ਕਰਨ ਦਾ ਪ੍ਰਸਤਾਵ ਵੀ ਦੇਣਗੇ। ਮੁੱਖ ਮੰਤਰੀ ਨੇ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਫੈਸਲੇ ਸੋਮਵਾਰ ਨੂੰ ਇੱਥੇ ਹੋਈ ਰਾਜ ਪੱਧਰੀ ਬੈਂਕਰਜ਼ ਕਮੇਟੀ (ਐੱਸ.ਐੱਲ.ਬੀ.ਸੀ.) ਦੀ ਮੀਟਿੰਗ ਵਿਚ ਲਏ ਗਏ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ 30 ਜੁਲਾਈ ਤੋਂ ਬਾਅਦ ਕੱਟੀ ਗਈ ਮਹੀਨਾਵਾਰ ਕਿਸ਼ਤ ਆਫ਼ਤ ਵਾਲੇ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਵਾਪਸ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 'ਗਲੋਬਲ ਫਾਈਨਾਂਸ' ਮੈਗਜ਼ੀਨ ਦੀ ਦਰਜਾਬੰਦੀ 'ਚ ਛਾਏ ਸ਼ਕਤੀਕਾਂਤ ਦਾਸ, ਦੂਜੇ ਸਾਲ ਬਣੇ ਚੋਟੀ ਦੇ ਕੇਂਦਰੀ ਬੈਂਕਰ
ਉਨ੍ਹਾਂ ਦੱਸਿਆ ਕਿ ਇਹ ਵੀ ਫੈਸਲਾ ਕੀਤਾ ਗਿਆ ਕਿ ਖੇਤੀਬਾੜੀ ਅਤੇ ਗੈਰ-ਖੇਤੀ ਮੰਤਵਾਂ ਲਈ ਲਏ ਗਏ ਮੌਜੂਦਾ ਕਰਜ਼ਿਆਂ ਨੂੰ ਜਲਦੀ ਤੋਂ ਜਲਦੀ ਰੀ-ਸ਼ਡਿਊਲ ਕੀਤਾ ਜਾਵੇਗਾ, ਤੁਰੰਤ ਰਾਹਤ ਲਈ 25,000 ਰੁਪਏ ਤੱਕ ਦੇ ਕਰਜ਼ੇ ਉਪਲਬਧ ਕਰਵਾਏ ਜਾਣਗੇ, ਜਿਨ੍ਹਾਂ ਦੀ ਅਦਾਇਗੀ 30 ਮਹੀਨਿਆਂ ਵਿਚ ਕੀਤੀ ਜਾਵੇਗੀ ਅਤੇ ਆਫ਼ਤ ਪ੍ਰਭਾਵਿਤ ਖੇਤਰਾਂ ਵਿਚ ਸਾਰੀਆਂ ਰਿਕਵਰੀ ਪ੍ਰਕਿਰਿਆਵਾਂ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੰਬਈ ਪਹੁੰਚੇ CM ਮਾਨ, ਪੰਜਾਬ ਨਿਵੇਸ਼ ਵਧਾਉਣ ਲਈ ਉਦਯੋਗ ਜਗਤ ਦੀਆਂ ਹਸਤੀਆਂ ਨਾਲ ਕਰਨਗੇ ਮੁਲਾਕਾਤ
NEXT STORY