ਪ੍ਰਤਾਪਗੜ੍ਹ (ਯੂ. ਪੀ.)- ਜ਼ਿਲਾ ਹੈੱਡਕੁਆਰਟਰ ਤੋਂ 70 ਕਿਲੋਮੀਟਰ ਦੂਰ ਥਾਣਾ ਕੋਤਵਾਲੀ ਕੁੰਡਾ ਖੇਤਰ ਵਿਚ ਬਕੁਲਾਹੀ ਨਦੀ ਵਿਚ ਵੀਰਵਾਰ ਸਵੇਰੇ 11 ਵਜੇ ਨਦੀ ’ਚੋਂ ਮਿੱਟੀ ਕੱਢਣ ਗਈਆਂ 3 ਸਕੀਆਂ ਭੈਣਾਂ ਸਮੇਤ 4 ਕੁੜੀਆਂ ਦੀ ਡੁੱਬਣ ਨਾਲ ਮੌਤ ਹੋ ਗਈ।
ਵਧੀਕ ਪੁਲਸ ਸੁਪਰਡੈਂਟ (ਪੱਛਮੀ) ਸੰਜੇ ਰਾਏ ਨੇ ਦੱਸਿਆ ਕਿ ਡਿਹਵਾ ਜਲਾਲਪੁਰ ਪਿੰਡ ਦੇ ਜੀਤਲਾਲ ਦੀਆਂ 3 ਧੀਆਂ-ਸਵਾਤੀ (13), ਸੰਧਿਆ (11), ਚਾਂਦਨੀ (6) ਅਤੇ ਗੁਆਂਢੀ ਪ੍ਰਿਥਵੀਪਾਲ ਦੀ ਧੀ ਪ੍ਰਿਯਾਂਸ਼ੀ (7) ਚੁੱਲ੍ਹੇ ਅਤੇ ਕੰਧਾਂ ’ਤੇ ਲਿੱਪਣ ਲਈ ਮਿੱਟੀ ਲੈਣ ਗਈਆਂ ਸਨ। ਉਨ੍ਹਾਂ ਦੱਸਿਆ ਕਿ ਚਾਰੋਂ ਕੁੜੀਆਂ ਅਚਾਨਕ ਡੂੰਘੇ ਪਾਣੀ ਵਿਚ ਜਾਣ ਤੋਂ ਬਾਅਦ ਡੁੱਬਣ ਲੱਗ ਪਈਆਂ। ਜਦੋਂ ਉਨ੍ਹਾਂ ਨਾਲ ਆਈਆਂ ਕੁੜੀਆਂ ਨੇ ਰੌਲਾ ਪਾਇਆ ਤਾਂ ਲੋਕ ਆਏ ਅਤੇ ਚਾਰਾਂ ਕੁੜੀਆਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਚਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਰਾਏ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਸਥਾਨਕ ਪੁਲਸ ਅਤੇ ਤਹਿਸੀਲਦਾਰ ਮਾਲ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ। ਪੁਲਸ ਨੇ ਚਾਰਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਨੇਪਾਲ ਦੇ ਰਸਤੇ ਭਾਰਤ ’ਚ ਘੁਸਪੈਠ ਦੀ ਸਾਜ਼ਿਸ਼, ਸਰਹੱਦ ’ਤੇ ਹਾਈ ਅਲਰਟ ਜਾਰੀ
NEXT STORY