ਨੈਸ਼ਨਲ ਡੈਸਕ- ਬੈਂਗਲੁਰੂ 'ਚ AI ਇੰਜੀਨੀਅਰ ਅਤੁਲ ਸੁਭਾਸ਼ ਦੀ ਖੁਦਕੁਸ਼ੀ ਦੀ ਪੂਰੇ ਦੇਸ਼ 'ਚ ਚਰਚਾ ਹੋ ਰਹੀ ਹੈ। 34 ਸਾਲਾ ਅਤੁਲ ਸੁਭਾਸ਼ ਇਕ ਵੱਡੀ ਕੰਪਨੀ 'ਚ ਸੀਨੀਅਰ ਅਹੁਦੇ 'ਤੇ ਕੰਮ ਕਰ ਰਿਹਾ ਸੀ। ਦੋਸ਼ ਹੈ ਕਿ ਅਤੁਲ ਸੁਭਾਸ਼ ਨੇ ਆਪਣੀ ਪਤਨੀ ਅਤੇ ਉਸ ਦੇ ਪਰਿਵਾਰ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਅਤੁਲ ਨੇ ਕਰੀਬ 24 ਪੰਨਿਆਂ ਦਾ ਇਕ ਨੋਟ ਲਿਖਿਆ ਅਤੇ ਕਰੀਬ 90 ਮਿੰਟ ਦਾ ਇਕ ਵੀਡੀਓ ਵੀ ਜਾਰੀ ਕੀਤਾ। ਜਿਸ 'ਚ ਉਸ ਨੇ ਕਈ ਗੱਲਾਂ ਦੱਸੀਆਂ। ਉਸ 'ਚੋਂ ਕੁਝ ਗੱਲਾਂ ਉਸ ਨੇ ਆਪਣੇ ਪਰਿਵਾਰ ਤੇ ਬੇਟੇ ਨੂੰ ਲੈ ਕੇ ਕਹੀਆਂ ਹਨ। ਇਸ 'ਚ ਇਕ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਨੇ ਆਪਣੇ ਬੇਟੇ ਲਈ ਇਕ ਤੋਹਫਾ ਛੱਡਿਆ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ : 3 ਕਰੋੜ ਦੀ ਡਿਮਾਂਡ...! ਪਤਨੀ ਦੀ ਹੈਰੇਸਮੈਂਟ ਤੋਂ ਦੁਖੀ ਇੰਜੀਨੀਅਰ ਨੇ ਦੱਸੀ ਹੱਡ ਬੀਤੀ ਤੇ ਫਿਰ...
ਇਕ ਮੀਡੀਆ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਤੁਲ ਨੇ ਆਪਣੇ ਸੁਸਾਈਡ ਨੋਟ ਅਤੇ ਵੀਡੀਓ 'ਚ ਆਪਣੇ ਬੇਟੇ ਦੇ ਤੋਹਫੇ ਦਾ ਜ਼ਿਕਰ ਕੀਤਾ ਹੈ। ਅਤੁਲ ਮੁਤਾਬਕ ਉਸ ਦਾ ਸਾਢੇ ਚਾਰ ਸਾਲ ਦਾ ਬੇਟਾ ਹੈ, ਜਿਸ ਨਾਲ ਉਸ ਨੂੰ ਮਿਲਣ ਤੱਕ ਵੀ ਨਹੀਂ ਦਿੱਤਾ ਜਾਂਦਾ। ਹਾਲਾਂਕਿ ਮੌਤ ਤੋਂ ਪਹਿਲਾਂ ਆਪਣੇ ਬੇਟੇ ਲਈ ਤੋਹਫੇ ਦੀ ਗੱਲ ਕਰਦੇ ਹੋਏ ਉਸ ਨੇ ਕਿਹਾ ਹੈ ਕਿ ਉਹ ਉਸ ਲਈ ਤੋਹਫਾ ਛੱਡ ਕੇ ਜਾ ਰਿਹਾ ਹੈ। ਜਿਸ ਨੂੰ ਉਹ ਸਾਲ 2038 'ਚ ਉਸ ਦੇ ਬੇਟੇ ਦੇ 18 ਸਾਲ ਦੇ ਹੋਣ 'ਤੇ ਖੋਲ੍ਹਿਆ ਜਾਵੇ ਪਰ ਹੁਣ ਤੱਕ ਕੋਈ ਇਹ ਨਹੀਂ ਸਮਝ ਸਕਿਆ ਹੈ ਕਿ ਅਤੁਲ ਸੁਭਾਸ਼ ਆਪਣੇ ਪਿੱਛੇ ਕਿਹੜਾ ਤੋਹਫਾ ਛੱਡ ਗਿਆ ਹੈ, ਜਿਸ ਨੂੰ ਉਹ ਸਾਲਾਂ ਬਾਅਦ ਖੋਲ੍ਹਣ ਦੀ ਗੱਲ ਕਰ ਰਿਹਾ ਹੈ। ਅਤੁਲ ਸੁਭਾਸ਼ ਨੇ ਕਿਹਾ ਹੈ ਕਿ ਉਹ ਆਪਣੇ ਬੱਚੇ ਨੂੰ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦੇਣਗੇ। ਦੱਸ ਦੇਈਏ ਕਿ ਅਤੁਲ ਸੁਭਾਸ਼ ਦਾ ਵਿਆਹ ਜੌਨਪੁਰ ਦੀ ਨਿਕਿਤਾ ਸਿੰਘਾਨੀਆ ਨਾਲ ਸਾਲ 2019 'ਚ ਹੋਇਆ ਸੀ, ਜਿਸ ਤੋਂ ਬਾਅਦ ਦੋਵਾਂ 'ਚ ਝਗੜਾ ਸ਼ੁਰੂ ਹੋ ਗਿਆ ਸੀ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਮਾਮਲਾ ਪੁਲਸ ਅਤੇ ਅਦਾਲਤ ਤੱਕ ਪਹੁੰਚ ਗਿਆ। ਅਤੁਲ ਦੀ ਪਤਨੀ ਨਿਕਿਤਾ ਨੇ ਉਸ 'ਤੇ ਦਾਜ ਲਈ ਤੰਗ-ਪਰੇਸ਼ਾਨ ਸਮੇਤ ਕਈ ਮਾਮਲੇ ਦਰਜ ਕਰਵਾਏ ਸਨ ਅਤੇ 3 ਕਰੋੜ ਰੁਪਏ ਦੀ ਮੰਗ ਕਰ ਰਹੀ ਸੀ। ਅਤੁਲ ਹਰ ਮਹੀਨੇ ਆਪਣੀ ਪਤਨੀ ਨੂੰ 40 ਹਜ਼ਾਰ ਰੁਪਏ ਗੁਜ਼ਾਰਾ ਭੱਤਾ ਵੀ ਦਿੰਦਾ ਸੀ। ਦੋਸ਼ ਹੈ ਕਿ ਉਸ ਦੀ ਪਤਨੀ ਨੇ ਹੀ ਉਸ ਨੂੰ ਖੁਦਕੁਸ਼ੀ ਲਈ ਉਕਸਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'Animal ਮਸ਼ੀਨ ਗਨ' ਲੈ ਕੇ ਵਿਆਹ 'ਚ ਪਹੁੰਚ ਗਏ ਲਾੜਾ-ਲਾੜੀ ਤੇ ਫਿਰ...
NEXT STORY