ਨਵੀਂ ਦਿੱਲੀ (ਏਜੰਸੀ) : ਭਾਜਪਾ ਦੀ ਦਿੱਲੀ ਇਕਾਈ ਨੇ ਸ਼ਨੀਵਾਰ ਆਪਣੀ 12 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ। ਇਸ ’ਚ ਮੁੱਖ ਮੰਤਰੀ ਰੇਖਾ ਗੁਪਤਾ ਤੇ ਸੂਬਾਈ ਪ੍ਰਧਾਨ ਹਰਸ਼ ਮਲਹੋਤਰਾ ਸਮੇਤ ਕਈ ਹੋਰ ਆਗੂ ਸ਼ਾਮਲ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਨਿਰਦੇਸ਼ਾਂ ’ਤੇ ਕੋਰ ਕਮੇਟੀ ਦੇ ਗਠਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਹ ਕਮੇਟੀ ਪਾਰਟੀ ਦੀ ਉੱਚ ਸੰਸਥਾ ਹੈ, ਜੋ ਸੰਗਠਨ ਤੇ ਚੋਣਾਂ ਨਾਲ ਸਬੰਧਤ ਮਾਮਲਿਆਂ ’ਤੇ ਅੰਤਿਮ ਫੈਸਲੇ ਲੈਂਦੀ ਹੈ। ਦਿਲਚਸਪ ਗੱਲ ਇਹ ਹੈ ਕਿ ਹਰਸ਼ ਮਲਹੋਤਰਾ ਤੇ ਸੂਬਾਈ ਜਨਰਲ ਸਕੱਤਰ (ਸੰਗਠਨ) ਪਵਨ ਰਾਣਾ ਤੋਂ ਇਲਾਵਾ ਇਸ ਕੋਰ ਕਮੇਟੀ ’ਚ ਦਿੱਲੀ ਭਾਜਪਾ ਦੇ ਕਿਸੇ ਹੋਰ ਅਹੁਦੇਦਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸਾ: ਸਵਾਰੀਆਂ ਨਾਲ ਭਰੇ ਆਟੋ 'ਤੇ ਪਲਟਿਆ ਟਰੱਕ, 3 ਦੀ ਮੌਤ
ਸਾਬਕਾ ਕੇਂਦਰੀ ਮੰਤਰੀ ਹਰਸ਼ ਵਰਧਨ, ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂਰੀ ਤੇ ਮਨੋਜ ਤਿਵਾੜੀ, ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਦੇ ਸਹਿ-ਇੰਚਾਰਜ ਵੀਰੇਂਦਰ ਸਚਦੇਵਾ, ਦਿੱਲੀ ਸਰਕਾਰ ਦੇ ਮੰਤਰੀ ਆਸ਼ੀਸ਼ ਸੂਦ ਤੇ ਪਰਵੇਸ਼ ਸਾਹਿਬ ਸਿੰਘ ਵੀ ਕਮੇਟੀ ਦੇ ਮੈਂਬਰ ਹਨ। ਭਾਜਪਾ ਦੇ ਰਾਸ਼ਟਰੀ ਸਕੱਤਰ ਜੈਪ੍ਰਕਾਸ਼ ਜੇ.ਪੀ., ਵਿਧਾਇਕ ਸਤੀਸ਼ ਉਪਾਧਿਆਏ ਤੇ ਅਰਵਿੰਦਰ ਸਿੰਘ ਲਵਲੀ ਨੂੰ ਵੀ ਇਸ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ। ਦਿੱਲੀ ਭਾਜਪਾ ਦੇ ਇੰਚਾਰਜ ਵਿਨੈ ਸਹਸ੍ਰਬੁੱਧੇ, ਸਹਿ-ਇੰਚਾਰਜ ਦਰਸ਼ਨਾ ਜਰਦੋਸ਼ ਤੇ ਜਮਯਾਂਗ ਸੇਰਿੰਗ ਨਾਮਗਿਆਲ ਨੂੰ ਕੋਰ ਕਮੇਟੀ ’ਚ ਸਪੈਸ਼ਲ ਇਨਵਾਈਟੀ ਵਜੋਂ ਸ਼ਾਮਲ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤੜਕਸਾਰ ਦਿੱਲੀ 'ਚ ਵੱਡਾ ਹਾਦਸਾ: ਈ-ਰਿਕਸ਼ਾ ਪਾਰਕਿੰਗ 'ਚ ਲੱਗੀ ਭਿਆਨਕ ਅੱਗ, 4 ਲੋਕਾਂ ਦੀ ਮੌਤ
NEXT STORY