ਚੰਡੀਗੜ੍ਹ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਰਾਜ ਦੇ ਇਕ ਮੰਤਰ ਵਲੋਂ ਦੇਸ਼ ਦੀ ਬਹਾਦਰ ਫ਼ੌਜ ਅਧਿਕਾਰੀ ਅਤੇ ਭਾਰਤ ਦੀ ਧੀ ਕਰਨਲ ਸੋਫੀਆ ਕੁਰੈਸ਼ੀ ਨੂੰ 'ਅੱਤਵਾਦੀਆਂ ਦੀ ਭੈਣ' ਦੱਸਣਾ ਨਾ ਸਿਰਫ਼ ਫ਼ੌਜ ਦਾ ਸਗੋਂ ਦੇਸ਼ ਦਾ ਵੀ ਅਪਮਾਨ ਹੈ। ਸ਼੍ਰੀ ਹੁੱਡਾ ਨੇ ਸੋਸ਼ਲ ਮੀਡੀਆ 'ਐਕਸ' 'ਤੇ ਲਿਖਿਆ ਕਿ ਭਾਜਪਾ ਦੀ ਮਹਿਲਾ ਵਿਰੋਧੀ ਮਾਨਸਿਕਤਾ ਲਗਾਤਾਰ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ : ਭਾਜਪਾ ਆਗੂ ਨੇ ਕਰਨਲ ਸੋਫੀਆ ’ਤੇ ਕੀਤੀ ਇਤਰਾਜ਼ਯੋਗ ਟਿੱਪਣੀ, ਬਾਅਦ ’ਚ ਦਿੱਤੀ ਸਫਾਈ
ਪਹਿਗਲਾਮ ਅੱਤਵਾਦੀ ਹਮਲੇ 'ਚ ਸ਼ਹੀਦ ਜਾਂਬਾਜ਼ ਜਲ ਸੈਨਾ ਅਧਿਕਾਰੀ ਦੀ ਪਤਨੀ ਨੂੰ ਟਰੋਲ ਕੀਤਾ, ਫਿਰ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਧੀ ਨੂੰ ਅਤੇ ਹੁਣ ਭਾਜਪਾ ਦੇ ਮੰਤਰੀ ਇਕ ਬਹਾਦਰ ਧੀ ਸੋਫੀਆ ਕੁਰੈਸ਼ੀ ਲਈ ਅਜਿਹੀ ਇਤਰਾਜ਼ਯੋਗ ਟਿੱਪਣੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਵਾਦ ਦਾ ਢੋਂਗ ਕਰਨ ਵਾਲੀ ਭਾਜਪਾ ਆਪਣੇ ਮੰਤਰੀ ਦਾ ਬਿਨਾਂ ਦੇਰੀ ਅਸਤੀਫ਼ਾ ਲਵੇ ਅਤੇ ਦੇਸ਼ ਤੋਂ ਮੁਆਫ਼ੀ ਮੰਗੇ। ਸ਼੍ਰੀ ਹੁੱਡਾ ਨੇ ਕਿਹਾ ਕਿ ਹਿੰਦੁਸਤਾਨ ਦੀ ਫ਼ੌਜ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ ਜਨਜਾਤੀ ਕਲਿਆਣ ਮੰਤਰੀ ਵਿਜੇ ਸ਼ਾਹ ਦਾ ਵਿਵਾਦਿਤ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਦੀ ਵੱਡੀ ਕਾਰਵਾਈ, ਚੀਨ ਦੇ ਗਲੋਬਲ ਟਾਈਮਜ਼ ਅਤੇ ਸ਼ਿਨਹੂਆ ਦੇ 'ਐਕਸ' ਅਕਾਊਂਟ ਕੀਤੇ ਬਲਾਕ
NEXT STORY