ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਕ ਅਜੀਬੋ-ਗਰੀਬ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਮਹਿਲਾ ਪਹਿਲਾਂ ਆਪਣੇ ਹੋਣ ਵਾਲੇ ਜਵਾਈ ਨਾਲ ਫਰਾਰ ਹੋਈ ਅਤੇ ਹੁਣ ਆਪਣੇ ਹੀ ਜੀਜੇ ਨਾਲ ਭੱਜ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਮਹਿਲਾ ਆਪਣੇ ਨਾਲ 2 ਲੱਖ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਵੀ ਲੈ ਗਈ ਹੈ।
ਧੀ ਦੇ ਵਿਆਹ ਤੋਂ 12 ਦਿਨ ਪਹਿਲਾਂ ਜਵਾਈ ਨਾਲ ਹੋਈ ਸੀ ਫਰਾਰ
ਇਹ ਸਾਰਾ ਮਾਮਲਾ ਅਲੀਗੜ੍ਹ ਦੇ ਮਡਰਾਕ ਥਾਣਾ ਖੇਤਰ ਦੇ ਪਿੰਡ ਮਨੋਹਰਪੁਰ ਦਾ ਹੈ। ਜਤਿੰਦਰ ਕੁਮਾਰ ਦੀ ਧੀ ਸ਼ਿਵਾਨੀ ਦਾ ਵਿਆਹ 16 ਅਪ੍ਰੈਲ 2025 ਨੂੰ ਰਾਹੁਲ ਨਾਮ ਦੇ ਨੌਜਵਾਨ ਨਾਲ ਹੋਣਾ ਤੈਅ ਹੋਇਆ ਸੀ। ਪਰ ਵਿਆਹ ਤੋਂ ਮਹਿਜ਼ 12 ਦਿਨ ਪਹਿਲਾਂ, 6 ਅਪ੍ਰੈਲ ਨੂੰ ਸ਼ਿਵਾਨੀ ਦੀ 38 ਸਾਲਾ ਮਾਂ ਅਨੀਤਾ ਦੇਵੀ ਆਪਣੇ ਹੋਣ ਵਾਲੇ ਜਵਾਈ ਰਾਹੁਲ ਨਾਲ ਫਰਾਰ ਹੋ ਗਈ। ਦੋਵਾਂ ਨੇ ਕਰੀਬ 10 ਦਿਨਾਂ ਤੱਕ ਯੂਪੀ, ਨੇਪਾਲ, ਦਿੱਲੀ ਅਤੇ ਬਿਹਾਰ 'ਚ ਲਗਭਗ 2826 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਪੁਲਸ ਤੋਂ ਬਚਦੇ ਰਹੇ।
ਕਾਊਂਸਲਿੰਗ 'ਚ ਖੋਲ੍ਹੇ ਸੀ ਰਾਜ਼
ਜਦੋਂ ਪੁਲਸ ਨੇ ਦੋਵਾਂ ਨੂੰ ਹਿਰਾਸਤ 'ਚ ਲਿਆ, ਤਾਂ ਰਾਹੁਲ ਨੇ ਦਾਅਵਾ ਕੀਤਾ ਸੀ ਕਿ ਅਨੀਤਾ ਉਸ ਦੀ ਸੱਸ ਨਹੀਂ ਬਲਕਿ ਪਤਨੀ ਹੈ। ਦੂਜੇ ਪਾਸੇ, ਅਨੀਤਾ ਨੇ ਕਾਊਂਸਲਿੰਗ ਦੌਰਾਨ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਆਪਣੀਆਂ ਇੱਛਾਵਾਂ ਮਾਰ ਕੇ ਜੀ ਰਹੀ ਸੀ ਅਤੇ ਪਰਿਵਾਰ ਦੇ ਤਾਣਿਆਂ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ। ਉਸਨੇ ਕਿਹਾ ਸੀ ਕਿ ਰਾਹੁਲ ਉਸ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ ਅਤੇ ਉਹ ਉਸ ਨਾਲ ਖੁਸ਼ ਹੈ।
ਹੁਣ ਜੀਜੇ ਨਾਲ ਹੋਈ ਫਰਾਰ, ਜਵਾਈ ਨੂੰ ਦਿੱਤਾ ਧੋਖਾ
ਤਾਜ਼ਾ ਘਟਨਾਕ੍ਰਮ 'ਚ, ਰਾਹੁਲ ਨੇ ਦੱਸਿਆ ਕਿ ਉਹ ਬਿਹਾਰ 'ਚ ਰਹਿ ਕੇ ਕੱਪੜੇ ਫੇਰੀ ਲਗਾ ਕੇ ਵੇਚਣ ਦਾ ਕੰਮ ਕਰਨ ਲੱਗ ਪਿਆ ਸੀ। ਪਰ 6 ਫਰਵਰੀ ਨੂੰ ਅਨੀਤਾ ਉਸ ਨੂੰ ਧੋਖਾ ਦੇ ਕੇ ਆਪਣੇ ਜੀਜੇ ਨਾਲ ਫਰਾਰ ਹੋ ਗਈ। ਰਾਹੁਲ ਦਾ ਦੋਸ਼ ਹੈ ਕਿ ਅਨੀਤਾ ਘਰੋਂ 2 ਲੱਖ ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਲੈ ਗਈ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਇਕ ਆਡੀਓ ਰਿਕਾਰਡਿੰਗ ਸੁਣੀ ਹੈ ਜਿਸ 'ਚ ਅਨੀਤਾ ਅਤੇ ਉਸ ਦਾ ਜੀਜਾ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਯੋਜਨਾ ਬਣਾ ਰਹੇ ਸਨ।
ਪਰਿਵਾਰ ਨੇ ਮਹਿਲਾ ਨਾਲੋਂ ਤੋੜਿਆ ਰਿਸ਼ਤਾ
ਇਸ ਸਾਰੇ ਹੰਗਾਮੇ ਦੇ ਵਿਚਕਾਰ, ਅਨੀਤਾ ਦੇ ਪਹਿਲੇ ਪਤੀ ਜਤਿੰਦਰ ਨੇ ਦੂਜਾ ਵਿਆਹ ਕਰ ਲਿਆ ਹੈ। ਅਨੀਤਾ ਦੀ ਧੀ ਅਤੇ ਬਾਕੀ ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਨੀਤਾ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ ਅਤੇ ਹੁਣ ਉਸ ਬਾਰੇ ਕੋਈ ਜਾਣਕਾਰੀ ਨਹੀਂ ਰੱਖਣਾ ਚਾਹੁੰਦੇ। ਜਿਸ ਧੀ ਦਾ ਵਿਆਹ ਰਾਹੁਲ ਨਾਲ ਤੈਅ ਹੋਇਆ ਸੀ, ਉਸ ਦਾ ਰਿਸ਼ਤਾ ਅਜੇ ਤੱਕ ਕਿਤੇ ਹੋਰ ਨਹੀਂ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੋਕ ਸਭਾ 'ਚ ਵਿਰੋਧੀ ਧਿਰ ਦਾ ਜ਼ਬਰਦਸਤ ਹੰਗਾਮਾ, ਕਾਰਵਾਈ 12 ਵਜੇ ਤੱਕ ਮੁਲਤਵੀ
NEXT STORY