ਕਾਨਪੁਰ - ਯੂ. ਪੀ. ਦੇ ਕਾਨਪੁਰ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਥੇ ਰੇਲ ਬਾਜ਼ਾਰ ’ਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਸ਼ੱਕੀ ਹਾਲਾਤ ’ਚ ਇਕ ਘਰ ’ਚ ਵੱਡਾ ਧਮਾਕਾ ਹੋ ਗਿਆ। ਇਸ ਹਾਦਸੇ ’ਚ ਸਕ੍ਰੈਪ ਕਾਰੋਬਾਰੀ ਦੇ ਸਰੀਰ ਦੇ ਚੀਥੜੇ ਉੱਡ ਗਏ।
ਸੂਚਨਾ ਮਿਲਣ ’ਤੇ ਡੀ. ਸੀ. ਪੀ. (ਪੂਰਬੀ) ਸ਼ਰਵਣ ਕੁਮਾਰ ਮੌਕੇ ’ਤੇ ਜਾਂਚ-ਪੜਤਾਲ ਕਰਨ ਪੁੱਜੇ ਅਤੇ ਧਮਾਕੇ ਦੀ ਵਜ੍ਹਾ ਜਾਣਨ ਲਈ ਬੰਬ ਨਾਕਾਰਾ ਕਰਨ ਵਾਲੇ ਦਸਤੇ ਨੂੰ ਬੁਲਾਇਆ। ਇਹ ਘਟਨਾ ਰੇਲ ਬਾਜ਼ਾਰ ਦੇ ਫੇਥਫੁਲ ਗੰਜ ਦੇ ਗੋਰਾ ਕਬਰਿਸਤਾਨ ਦੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਮੁਹੰਮਦ ਰਊਫ (65) ਕਬਾੜ (ਸਕ੍ਰੈਪ) ਦਾ ਕੰਮ ਕਰਦੇ ਸਨ। ਉਨ੍ਹਾਂ ਦੇ ਬੇਟੇ ਰਾਸ਼ਿਦ ਨੇ ਦੱਸਿਆ ਕਿ ਮੰਗਲਵਾਰ ਨੂੰ ਅੱਬਾ ਘਰ ’ਚ ਇਕੱਲੇ ਸਨ ਜਦੋਂ ਕਿ ਪਰਿਵਾਰ ਦੇ ਹੋਰ ਮੈਂਬਰ ਕਿਸੇ ਪਰਿਵਾਰਕ ਸਮਾਗਮ ’ਚ ਸ਼ਾਮਲ ਹੋਣ ਲਈ ਫਤਹਿਪੁਰ ਗਏ ਸਨ।
30 ਜਨਵਰੀ ਤੱਕ ਸਾਰੇ ਸਕੂਲ ਬੰਦ
NEXT STORY