ਨੈਸ਼ਨਲ ਡੈਸਕ- ਗੌਤਮ ਬੁੱਧ ਨਗਰ ਪੁਲਸ ਕਮਿਸ਼ਨਰੇਟ ਨੇ ਮੰਗਲਵਾਰ ਦੇਰ ਰਾਤ ਤੋਂ ਵੀਰਵਾਰ ਸਵੇਰ ਤੱਕ 5 ਮੁਕਾਬਲਿਆਂ ਤੋਂ ਬਾਅਦ ਵੱਖ-ਵੱਖ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ 12 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਸ ਵੱਲੋਂ ਕੀਤੀ ਗਈ ਫਾਈਰਿੰਗ ਨਾਲ 6 ਅਪਰਾਧੀ ਵੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਅਪਰਾਧੀਆਂ ਤੋਂ ਕਾਰ, ਬਾਈਕ, ਪਿਸਤੌਲ, ਕਾਰਤੂਸ ਅਤੇ ਨਕਦੀ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ।
ਪੁਲਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਦਨਕੌਰ ਪੁਲਸ ਸਟੇਸ਼ਨ ਨੇ ਵੀਰਵਾਰ ਸਵੇਰੇ ਇੱਕ ਮੁਕਾਬਲੇ ਦੌਰਾਨ ਦੋ ਕਥਿਤ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਅਨੁਸਾਰ, ਪੁਲਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਪੰਕਜ ਅਤੇ ਸਤਬੀਰ ਦੀਆਂ ਲੱਤਾਂ ਵਿੱਚ ਲੱਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ ਪਹਿਲਾਂ ਵੀ ਡਕੈਤੀ, ਕਤਲ ਅਤੇ ਚੋਰੀ ਦੇ ਦਰਜਨਾਂ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ- ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਹੁਣ ਇਸ Timing 'ਤੇ ਖੁੱਲ੍ਹਣਗੇ School!
ਪੁਲਸ ਬੁਲਾਰੇ ਨੇ ਦੱਸਿਆ ਕਿ ਸੈਕਟਰ 39 ਪੁਲਸ ਸਟੇਸ਼ਨ ਨੇ ਬੁੱਧਵਾਰ ਦੇਰ ਰਾਤ ਇੱਕ ਮੁਕਾਬਲੇ ਤੋਂ ਬਾਅਦ ਸੁਮਿਤ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਅਨੁਸਾਰ, ਬਿੱਲਾ ਦੀ ਲੱਤ ਵਿੱਚ ਗੋਲੀ ਲੱਗਣ ਤੋਂ ਬਾਅਦ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਮੌਕੇ ਤੋਂ ਭੱਜਣ ਵਾਲੇ ਚਾਰ ਬਦਮਾਸ਼ਾਂ - ਪ੍ਰਵੀਨ ਉਰਫ਼ ਸ਼ੂਟਰ, ਕੋਵਿਡ, ਅਨੁਪਮ ਉਰਫ਼ ਚਿਕਨਾ ਅਤੇ ਸ਼ਾਹਨਵਾਜ਼ ਉਰਫ਼ ਨੰਨੂ ਨੂੰ ਵੀ ਪੁਲਸ ਨੇ ਪਿੱਛਾ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ।
ਅਧਿਕਾਰੀ ਨੇ ਕਿਹਾ ਕਿ ਸੈਕਟਰ 20 ਪੁਲਸ ਸਟੇਸ਼ਨ ਨੇ ਬੁੱਧਵਾਰ ਰਾਤ ਨੂੰ ਇੱਕ ਮੁਕਾਬਲੇ ਤੋਂ ਬਾਅਦ ਮੈਨਪੁਰੀ ਦੇ ਕੁਰਵਾਲੀ ਦੇ ਰਹਿਣ ਵਾਲੇ 34 ਸਾਲਾ ਅਸ਼ਰਫ਼ ਉਰਫ਼ ਅਜੈ ਨੂੰ ਗ੍ਰਿਫ਼ਤਾਰ ਕੀਤਾ। ਉਹ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ। ਉਨ੍ਹਾਂ ਦੇ ਅਨੁਸਾਰ, ਪੁਲਸ ਨੇ ਅਸ਼ਰਫ਼ ਦੇ ਦੋ ਸਾਥੀਆਂ, ਆਰਿਫ਼ ਅਤੇ ਸਲਮਾਨ ਉਰਫ਼ ਆਸਿਫ਼, ਜੋ ਕਿ ਏਟਾਹ ਦੇ ਰਹਿਣ ਵਾਲੇ ਹਨ, ਨੂੰ ਘੇਰ ਲਿਆ ਅਤੇ ਫੜ ਲਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ : 13 ਦਿਨਾਂ ਤਕ ਬੰਦ ਰਹਿਣਗੀਆਂ ਦੁਕਾਨਾਂ!
ਇੱਕ ਹੋਰ ਮੁਕਾਬਲੇ ਬਾਰੇ, ਸਹਾਇਕ ਪੁਲਸ ਕਮਿਸ਼ਨਰ (ਏਸੀਪੀ) ਸਵਤੰਤਰ ਸਿੰਘ ਨੇ ਕਿਹਾ ਕਿ ਸੈਕਟਰ-24 ਥਾਣਾ ਪੁਲਸ ਨੇ ਬੁੱਧਵਾਰ ਦੁਪਹਿਰ 2 ਵਜੇ ਦੇ ਕਰੀਬ ਇੱਕ ਮੁਕਾਬਲੇ ਤੋਂ ਬਾਅਦ ਰਵੀ ਨਾਮ ਦੇ ਇੱਕ ਬਦਮਾਸ਼ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਉਸਦੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਉਹ ਦਿੱਲੀ ਦੇ ਮਯੂਰ ਵਿਹਾਰ ਦਾ ਰਹਿਣ ਵਾਲਾ ਹੈ।
ਪੁਲਸ ਨੇ ਦੱਸਿਆ ਕਿ ਮੰਗਲਵਾਰ ਰਾਤ 11 ਵਜੇ ਦੇ ਕਰੀਬ ਸੈਕਟਰ-49 ਪੁਲਸ ਸਟੇਸ਼ਨ ਖੇਤਰ ਵਿੱਚ ਇੱਕ ਹੋਰ ਮੁਕਾਬਲਾ ਹੋਇਆ।
ਸਹਾਇਕ ਪੁਲਸ ਕਮਿਸ਼ਨਰ (ਏਸੀਪੀ) ਟਵਿੰਕਲ ਜੈਨ ਨੇ ਕਿਹਾ ਕਿ ਪੁਲਸ ਨਾਲ ਮੁਕਾਬਲੇ ਵਿੱਚ ਸੁਸ਼ੀਲ ਕੁਮਾਰ ਉਰਫ਼ ਟੈਰਾ ਲੱਤ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।
ਪੁਲਸ ਨੇ ਕਿਹਾ ਕਿ ਮੁਕਾਬਲੇ ਵਿੱਚ ਜ਼ਖਮੀ ਹੋਏ ਸਾਰੇ ਬਦਮਾਸ਼ਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਰਕਾਰੀ ਮੁਲਾਜ਼ਮਾਂ ਦੀਆਂ ਲੱਗਣਗੀਆਂ ਮੌਜਾਂ! ਜਲਦ ਮਿਲੇਗਾ ਵੱਡਾ ਤੋਹਫ਼ਾ
'ਪਰੰਪਰਾ 'ਤੇ ਪਈ ਮਹਿੰਗਾਈ ਦੀ ਮਾਰ', 40 'ਚ ਵਿੱਕ ਰਿਹੈ 10 ਰੁਪਏ ਵਾਲਾ ਨਾਰੀਅਲ
NEXT STORY