ਬਗਹਾ— ਜੇਕਰ ਪਤੀ ’ਤੇ ਕੋਈ ਮੁਸੀਬਤ ਆਵੇ ਤਾਂ ਉਸ ਸਮੇਂ ਪਤਨੀ ਦੀ ਦੁੱਖ ’ਚ ਸਹਾਈ ਹੁੰਦੀ ਹੈ। ਸਾਵਿਤਰੀ ਨੇ ਯਮਰਾਜ ਨਾਲ ਲੜ ਕੇ ਪਤੀ ਨੂੰ ਮੌਤ ਦੇ ਮੂੰਹ ’ਚੋਂ ਖੋਹ ਲਿਆ ਸੀ। ਠੀਕ ਉਸੇ ਤਰ੍ਹਾਂ ਹੀ ਕਲਾਵਤੀ ਨੇ ਤੇਂਦੁਏ ਦੇ ਮੂੰਹ ਤੋਂ ਪਤੀ ਦੀ ਜਾਨ ਬਚਾਈ। ਇਹ ਵਾਕਿਆ ਬਿਹਾਰ ਦੇ ਸ਼ਹਿਰ ਬਗਹਾ-2 ਦਾ। ਦਰਅਸਲ ਪਤੀ ਪਾਰਸ ਆਪਣੀ ਪਤਨੀ ਕਲਾਵਤੀ ਦੇਵੀ ਨਾਲ ਤੜਕਸਾਰ ਖੇਤਾਂ ’ਚ ਘੁੰਮਣ ਲਈ ਪਿੰਡ ਦੇ ਨੇੜੇ ਖੇਤਾਂ ਵਿਚ ਨਿਕਲੇ ਸਨ। ਇਸ ਦੌਰਾਨ ਜੰਗਲ ਤੋਂ ਨਿਕਲ ਕੇ ਆਏ ਤੇਂਦੁਏ ਨੇ ਪਾਰਸ ’ਤੇ ਹਮਲਾ ਕਰ ਦਿੱਤਾ ਤਾਂ ਉਸ ਦੀ ਪਤਨੀ ਕੁਝ ਹੀ ਦੂਰੀ ’ਤੇ ਸੀ। ਪਤਨੀ ਕਲਾਵਤੀ ਜਾਨ ਬਚਾਅ ਕੇ ਦੌੜਨ ਦੀ ਬਜਾਏ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੀ ਅਤੇ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗੀ।
ਰੌਲਾ ਸੁਣ ਕੇ ਡੰਡਿਆਂ ਨਾਲ ਪਿੰਡ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਤੇਂਦੁਆ ਉਨ੍ਹਾਂ ਨੂੰ ਛੱਡ ਕੇ ਜੰਗਲ ਵੱਲ ਦੌੜ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀ ਪਾਰਸ ਨੂੰ ਸੰਭਾਲਣ ਵਿਚ ਲੱਗੇ ਪਏ। ਤੇਂਦੁਆ ਪਾਰਸ ਦਾ ਹੱਥ ਚਬਾ ਗਿਆ। ਜ਼ਖਮੀ ਪਾਰਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਓਧਰ ਮੁਖੀਆ ਪ੍ਰਤੀਨਿਧੀ ਨੇ ਦੱਸਿਆ ਕਿ ਖੇਤਾਂ ਵਿਚ ਤੇਂਦੁਏ ਦੇ ਫੁਟਪਿ੍ਰੰਟ ਮਿਲੇ ਹਨ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ ਹੈ। ਕੋਈ ਖੇਤਾਂ ਵੱਲ ਜਾਣ ਦੀ ਹਿੰਮਤ ਨਹੀਂ ਕਰ ਰਿਹਾ ਹੈ। ਪਿੰਡ ਦੇ ਲੋਕ ਦਰਵਾਜ਼ਿਆਂ ’ਤੇ ਆਗ ਬਾਲ ਰਹੇ ਹਨ, ਤਾਂ ਕਿ ਤੇਂਦੁਆ ਪਿੰਡ ਵੱਲ ਨਾ ਆਵੇ।
ਖੇਤੀਬਾੜੀ ਲਾਭ ਲਈ ਕਿਸਾਨਾਂ ਲਈ ਪਛਾਣ ਪੱਤਰ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ: ਤੋੋਮਰ
NEXT STORY