ਪਟਨਾ- ਬਿਹਾਰ ’ਚ ਪੂਰਬ ਮੱਧ ਰੇਲਵੇ ਦੇ ਅਧੀਨ ਆਉਣ ਵਾਲੇ ਧਨਬਾਦ ਡਵੀਜ਼ਨ ਦੇ ਕੋਡਰਮਾ ਅਤੇ ਮਾਨਪੁਰ ਰੇਲ ਡਵੀਜ਼ਨ ਵਿਚਾਲੇ ਗੁਰਪਾ ਸਟੇਸ਼ਨ ’ਤੇ ਬੁੱਧਵਾਰ ਸਵੇਰੇ ਕੋਲੇ ਨਾਲ ਲੱਦੀ ਇਕ ਮਾਲਗੱਡੀ ਦੇ 53 ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਇਸ ਰੇਲ ਮਾਰਗ ’ਤੇ ਆਵਾਜਾਈ ਠੱਪ ਹੋ ਗਈ। ਇਸ ਦੌਰਾਨ ਮਾਲਗੱਡੀ ਦੋ ਹਿੱਸਿਆਂ ’ਚ ਵੰਡੀ ਗਈ। ਲੋਕੋ ਪਾਇਲਟ ਅਤੇ ਗਾਰਡ ਸੁਰੱਖਿਅਤ ਹਨ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਦੀਵਾਲੀ ਮੌਕੇ ਬੱਸ ’ਚ ਦੀਵੇ ਜਗਾ ਕੇ ਸੌਂ ਗਏ ਡਰਾਈਵਰ ਅਤੇ ਕੰਡਕਟਰ, ਦੋਵੇਂ ਜ਼ਿੰਦਾ ਸੜੇ
ਪੂਰਬ ਮੱਧ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਵੀਰੇਂਦਰ ਕੁਮਾਰ ਨੇ ਦੱਸਿਆ ਕਿ ਸਵੇਰੇ 6 ਵਜ ਕੇ 24 ਮਿੰਟ ’ਤੇ ਇਹ ਹਾਦਸਾ ਵਾਪਰਿਆ। ਗ਼ਨੀਮਤ ਇਹ ਰਹੀ ਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਬਰਵਾਹੀਡ, ਗਯਾ, ਨੇਸੁਚਬੋ ਗੋਮੋ ਅਤੇ ਧਨਬਾਦ ਤੋਂ ਬਚਾਅ ਦਲ ਅਤੇ ਅਧਿਕਾਰੀਆਂ ਦੀ ਟੀਮ ਨੂੰ ਘਟਨਾ ਵਾਲੀ ਥਾਂ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ- ਜਵਾਈ ਰਿਸ਼ੀ ਸੁਨਕ ਦੇ ਬ੍ਰਿਟੇਨ ਦਾ PM ਬਣਨ ’ਤੇ ਸਹੁਰੇ ਨੇ ਦਿੱਤੀ ਵਧਾਈ, ਜਾਣੋ ਕੀ ਬੋਲੇ ਇੰਫੋਸਿਸ ਦੇ ਫਾਊਂਡਰ
ਦੱਸਿਆ ਜਾ ਰਿਹਾ ਹੈ ਕਿ ਮਾਲਗੱਡੀ ਬਰੇਕ ਫੇਲ੍ਹ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋਈ। ਡੱਬਿਆਂ ਦੇ ਟਕਰਾਉਣ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਇਸ ਰੂਟ ’ਤੇ ਟਰੇਨਾਂ ਦਾ ਪਰਿਚਾਲਨ ਪੂਰੀ ਤਰ੍ਹਾਂ ਠੱਪ ਹੋ ਗਿਆ। ਯਾਤਰੀ ਟਰੇਨਾਂ ਨੂੰ ਸਟੇਸ਼ਨਾਂ ’ਤੇ ਹੀ ਰੋਕ ਦਿੱਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਧਨਬਾਦ ਰੇਲ ਡਵੀਜ਼ਨ ਦੇ ਅਧਿਕਾਰੀਆਂ ਦੀ ਟੀਮ ਘਟਨਾ ਵਾਲੀ ਥਾਂ ’ਤੇ ਪਹੁੰਚੀ।
ਇਹ ਵੀ ਪੜ੍ਹੋ- ਪਾਬੰਦੀ ਦੇ ਬਾਵਜੂਦ ਦਿੱਲੀ ’ਚ ਖ਼ੂਬ ਚੱਲੇ ਪਟਾਕੇ, ਰਾਜਧਾਨੀ ਦੀ ਆਬੋ-ਹਵਾ ਹੋਈ ‘ਬੇਹੱਦ ਖਰਾਬ’
ਮੱਲਿਕਾਰਜੁਨ ਖੜਗੇ ਅੱਜ ਸੰਭਾਲਣਗੇ ਕਾਂਗਰਸ ਪ੍ਰਧਾਨ ਦਾ ਅਹੁਦਾ, ਸਾਹਮਣੇ ਹੈ ਚੁਣੌਤੀਆਂ ਦਾ ਪਹਾੜ
NEXT STORY