ਵੈੱਬ ਡੈਸਕ : ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੂੰ ਜਨਮਦਿਨ ਪਾਰਟੀ 'ਚ ਬੁਲਾ ਕੇ ਉਸ ਨਾਲ ਅਜਿਹਾ ਸਲੂਕ ਕੀਤਾ ਗਿਆ ਕਿ ਉਸ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਗਿਆ। ਦਰਅਸਲ, ਇਹ ਮਾਮਲਾ ਕਪਤਾਨਗੰਜ ਥਾਣਾ ਖੇਤਰ ਦੇ ਪਿੰਡ ਕੋਇਲਪੁਰਾ ਦਾ ਹੈ, ਜਿੱਥੇ 17 ਸਾਲਾ ਨਾਬਾਲਗ ਲੜਕੇ ਨੇ ਖੁਦਕੁਸ਼ੀ ਕਰ ਲਈ ਹੈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਸ਼ੋਰ ਨੂੰ ਉਸਦੇ ਦੋਸਤਾਂ ਨੇ ਜਨਮ ਦਿਨ ਦੀ ਪਾਰਟੀ ਦੇ ਬਹਾਨੇ ਬੁਲਾਇਆ ਸੀ। ਪਹਿਲਾਂ ਉਸ ਦੇ ਕੱਪੜੇ ਲਾਹ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ, ਫਿਰ ਉਸ ਦੇ ਚਿਹਰੇ 'ਤੇ ਪਿਸ਼ਾਬ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਦੋਸਤ ਇਸ ਘਿਣਾਉਣੀ ਹਰਕਤ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇ ਰਹੇ ਸਨ। ਇਸ ਤੋਂ ਦੁਖੀ ਹੋ ਕੇ ਨਾਬਾਲਗ ਨੌਜਵਾਨ ਨੇ ਮੌਤ ਨੂੰ ਗਲੇ ਲਗਾ ਲਿਆ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ 20-21 ਦਸੰਬਰ ਦੀ ਰਾਤ ਨੂੰ ਪਿੰਡ ਦੇ ਹੀ ਵਿਨੈ ਕੁਮਾਰ ਨੇ ਨਾਬਾਲਗ ਨੌਜਵਾਨ ਨੂੰ ਫੋਨ ਕਰਕੇ ਜਨਮ ਦਿਨ ਦੀ ਪਾਰਟੀ ਵਿੱਚ ਬੁਲਾਇਆ ਸੀ। ਜਦੋਂ ਕਿਸ਼ੋਰ ਪਾਰਟੀ 'ਚ ਪਹੁੰਚਿਆ ਤਾਂ ਉਥੇ 4 ਲੋਕ ਮੌਜੂਦ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਦੇ ਕੱਪੜੇ ਉਤਾਰ ਦਿੱਤੇ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਸ ਦੇ ਮੂੰਹ 'ਤੇ ਪਿਸ਼ਾਬ ਕਰ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਨੌਜਵਾਨ ਦੀ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ, ਜਿਸ ਕਾਰਨ ਪ੍ਰੇਸ਼ਾਨ ਲੜਕੇ ਨੇ ਮੌਤ ਨੂੰ ਗਲੇ ਲਗਾ ਲਿਆ। ਪਰਿਵਾਰਕ ਮੈਂਬਰਾਂ ਨੇ ਕਪਤਾਨਗੰਜ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਯੂਪੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਬਦਮਾਸ਼ਾਂ ਦੇ ਹੌਂਸਲੇ ਵਧ ਗਏ ਅਤੇ ਉਹ ਉਸਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਲੱਗੇ।
ਵਿਦੇਸ਼ ਮੰਤਰੀ ਜੈਸ਼ੰਕਰ 24 ਤੋਂ 29 ਦਸੰਬਰ ਤੱਕ ਅਮਰੀਕਾ ਦਾ ਕਰਨਗੇ ਦੌਰਾ
NEXT STORY