ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 17 ਸਤੰਬਰ ਨੂੰ ਆਪਣਾ 72ਵਾਂ ਜਨਮ ਦਿਨ ਮਨਾ ਰਹੇ ਹਨ। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਤੋਂ ਵੀ ਉਨ੍ਹਾਂ ਨੂੰ ਇਸ ਖ਼ਾਸ ਦਿਨ ਲਈ ਵਧਾਈ ਮਿਲ ਰਹੀ ਹੈ।

ਇਕ ਸਾਧਾਰਣ ਪਰਿਵਾਰ 'ਚ ਜਨਮੇ ਅਤੇ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਵਾਲੇ ਪੀ.ਐੱਮ. ਦਾ ਸੱਤਾ ਦੇ ਸਿਖ਼ਰ 'ਤੇ ਪਹੁੰਚਣਾ, ਇਸ ਗੱਲ ਦਾ ਬਹੁਤ ਵੱਡਾ ਸੰਕੇਤ ਹੈ ਕਿ ਜ਼ਿੰਦਗੀ 'ਚ ਇਕ ਵਿਅਕਤੀ ਜੇਕਰ ਦ੍ਰਿੜ ਫ਼ੈਸਲਾ ਕਰ ਲਵੇ ਤਾਂ ਉਸ ਨੂੰ ਕੋਈ ਵੀ ਉਸ ਦੀ ਮੰਜ਼ਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦਾ।

ਇਕ ਦ੍ਰਿੜ ਇੱਛਾ ਸ਼ਕਤੀ ਅਤੇ ਜਜ਼ਬੇ ਨਾਲ ਭਰਿਆ ਸ਼ਖ਼ਸ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਨੂੰ ਸੌਖਾ ਬਣਾ ਕੇ ਆਪਣੇ ਲਈ ਨਵੇਂ ਰਸਤੇ ਬਣਾ ਸਕਦਾ ਹੈ ਅਤੇ ਇਸ ਦਾ ਇਕ ਉਦਾਹਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।

ਪੀ.ਐੱਮ. ਮੋਦੀ 72 ਸਾਲ ਦੀ ਉਮਰ 'ਚ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੇ ਬੋਲਣ ਦੀ ਐਨਰਜੀ ਤੋਂ ਲੈ ਕੇ ਉਨ੍ਹਾਂ ਦੇ ਯੋਗ ਤੱਕ ਨੂੰ ਨੌਜਵਾਨ ਕਾਫ਼ੀ ਪਸੰਦ ਕਰਦੇ ਹਨ।

ਇਹੀ ਨਹੀਂ ਉਨ੍ਹਾਂ ਦੇ ਕੱਪੜਿਆਂ ਦਾ ਸਟਾਈਲ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਨਰਿੰਦਰ ਮੋਦੀ ਦੀਆਂ ਇਹ ਅਣਦੇਖੀ ਤਸਵੀਰਾਂ ਦਿਖਾਉਂਦੀਆਂ ਹਨ ਉਨ੍ਹਾਂ ਦੇ ਸਫ਼ਰ ਦੀ ਝਲਕ।


ਭਾਜਪਾ ਦਾ ‘ਆਪ’ ਨੂੰ ਤੋੜਨ ਲਈ ‘ਆਪਰੇਸ਼ਨ ਲੋਟਸ’ ਨੂੰ ਜਾਰੀ: ਸਿਸੋਦੀਆ
NEXT STORY