ਸ਼੍ਰੀਨਗਰ (ਏਜੰਸੀ)- ਜੰਮੂ ਕਸ਼ਮੀਰ ਵਿਧਾਨ ਸਭਾ ਨੇ ਸੋਮਵਾਰ ਨੂੰ ਵਿਰੋਧੀ ਧਿਰ ਭਾਜਪਾ ਮੈਂਬਰਾਂ ਦੇ ਸਦਨ ਤੋਂ ਵਾਕਆਊਟ ਵਿਚਾਲੇ ਪੂਰਨ ਰਾਜ ਦਾ ਦਰਜਾ ਤੁਰੰਤ ਬਹਾਲ ਕਰਨ ਦੀ ਮੰਗ ਵਾਲਾ ਪ੍ਰਸਤਾਵ ਪਾਸ ਕੀਤਾ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਇਹ ਪ੍ਰਸਤਾਵ ਪੇਸ਼ ਕੀਤਾ ਸੀ। ਹਾਲਾਂਕਿ, ਕੀ ਮੈਂਬਰਾਂ ਵਲੋਂ ਇਸ ਮੁੱਦੇ 'ਤੇ ਆਪਣੀ ਗੱਲ ਰੱਖਣ ਧਈ ਇੱਛਾ ਜਤਾਏ ਜਾਣ ਕਾਰਨ ਪ੍ਰਸਤਾਵ 'ਤੇ ਚਰਚਾ ਬਾਅਦ ਲਈ ਟਾਲ ਦਿੱਤੀ ਗਈ ਸੀ।
ਵਿਰੋਧੀ ਧਿਰ ਭਾਜਪਾ ਨੇ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਦੋਵੇਂ ਦਿਨ ਪ੍ਰਸਤਾਵ ਦਾ ਵਿਰੋਧ ਕੀਤਾ। ਪਾਰਟੀ ਦੇ ਮੈਂਬਰ ਸਦਨ ਦੇ ਵਿਚ ਆ ਗਏ, ਉਨ੍ਹਾਂ ਨੇ ਕਾਰਜਸੂਚੀ ਨਾਲ ਸੰਬੰਧ ਕਾਗਜ਼ ਪਾੜੇ ਅਤੇ ਸਦਨ ਦੀ ਸਮਾਨਾਂਤਰ ਕਾਰਵਾਈ ਚਲਾਉਣ ਲੱਗੇ। ਪ੍ਰਸਤਾਵ 'ਚ ਕਿਹਾ ਗਿਆ ਹੈ,''ਇਸ ਸਦਨ ਵਲੋਂ 26 ਜੂਨ 2000 ਅਤੇ 6 ਨਵੰਬਰ 2024 ਨੂੰ ਪਾਸ ਪ੍ਰਸਤਾਵਾਂ ਤੋਂ ਇਲਾਵਾ, ਇਹ ਸਦਨ ਭਾਰਤ ਸਰਕਾਰ ਤੋਂ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਤੁਰੰਤ ਅਤੇ ਜਲਦ ਬਹਾਲ ਕਰਨ ਦੀ ਅਪੀਲ ਕਰਦਾ ਹੈ ਅਤੇ ਸੰਕਲਪ ਲੈਂਦਾ ਹੈ ਕਿ ਇਹ ਪ੍ਰਸਤਾਵ ਭਾਰਤ ਸਰਕਾਰ ਨੂੰ ਭੇਜਿਆ ਜਾਵੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
LPU ਹਿੰਸਾ : CM ਸਮਰਾਟ ਚੌਧਰੀ ਨੇ ਸੰਸਥਾ ਦੇ ਸੰਸਥਾਪਕ ਅਸ਼ੋਕ ਮਿੱਤਲ ਨਾਲ ਫ਼ੋਨ 'ਤੇ ਕੀਤੀ ਗੱਲਬਾਤ
NEXT STORY