ਨਵੀਂ ਦਿੱਲੀ : ਨਵੀਂ ਦਿੱਲੀ ਤੋਂ ਭਾਜਪਾ ਉਮੀਦਵਾਰ ਬਾਂਸੁਰੀ ਸਵਰਾਜ ਮੰਗਲਵਾਰ ਨੂੰ ਚੋਣ ਪ੍ਰਚਾਰ ਦੌਰਾਨ ਜ਼ਖਮੀ ਹੋ ਗਏ। ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਦੀ ਅੱਖ ’ਤੇ ਸੱਟ ਲੱਗ ਗਈ, ਜਿਸ ਕਾਰਨ ਅੱਖ ’ਚ ਸੋਜ ਆ ਗਈ ਅਤੇ ਉਨ੍ਹਾਂ ਨੇ ਨੇੜਲੇ ਡਾਕਟਰ ਤੋਂ ਇਲਾਜ ਕਰਵਾਇਆ। ਡਾਕਟਰ ਨੇ ਇਲਾਜ ਤੋਂ ਬਾਅਦ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਬਾਂਸੁਰੀ ਨੇ ਬੁੱਧਵਾਰ ਨੂੰ ਅੱਖ ਦੇ ਇਲਾਜ ਤੋਂ ਬਾਅਦ ਡਾਕਟਰ ਨੀਰਜ ਵਰਮਾ ਨਾਲ ‘ਐਕਸ’ ’ਤੇ ਤਸਵੀਰ ਪੋਸਟ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ। ਬਾਂਸੁਰੀ ਦੇ ਦਫ਼ਤਰ ਅਨੁਸਾਰ ਉਹ ਮੋਤੀ ਨਗਰ ’ਚ ਸੱਤਿਆਨਾਰਾਇਣ ਮੰਦਰ ਮਾਤਾ ਕੀ ਚੌਂਕੀ ਵਿਖੇ ਨਤਮਸਤਕ ਹੋਣ ਲਈ ਆਈ ਸੀ। ਇਸ ਦੌਰਾਨ ਪੂਜਾ ਦੀ ਥਾਲੀ ਉਸ ਦੀ ਅੱਖ ’ਤੇ ਲੱਗੀ।
ਦੂਜੇ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਹੈੱਡਕੁਆਰਟਰ ਨੇੜੇ ਪ੍ਰਦਰਸ਼ਨ ਕਰ ਰਹੇ ਭਾਜਪਾ ਆਗੂਆਂ ਅਤੇ ਵਰਕਰਾਂ ’ਤੇ ਪੁਲਸ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ ਤਾਂ ਭਾਜਪਾ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਜ਼ਖ਼ਮੀ ਹੋ ਗਏ। ਸਚਦੇਵਾ ਨੂੰ ਮੋਢੇ ਦੀ ਸੱਟ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਰਾਮ ਮਨੋਹਰ ਲੋਹੀਆ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਈ ਟੈਂਸ਼ਨ ਲਾਈਨ ਦੀ ਚਪੇਟ 'ਚ ਆਇਆ ਕਿਸਾਨ, ਬੁਰੀ ਤਰ੍ਹਾਂ ਝੁਲਸਣ ਕਾਰਨ ਹੋਈ ਮੌਤ
NEXT STORY