ਲਖਨਾਊ— ਉੱਤਰ ਪ੍ਰਦੇਸ਼ 'ਚ ਭਾਜਪਾ ਵਿਧਾਇਕ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਰਾਮ ਮੰਦਿਰ ਬਣਨ ਤੋਂ ਰੋਕਿਆ ਗਿਆ ਤਾਂ ਇਸ ਦਾ ਨਤੀਜਾ ਗਲਤ ਹੋਵੇਗਾ। ਵਿਧਾਇਕ ਬ੍ਰਿਜਮੋਹਨ ਰਾਜਪੂਤ ਨੇ ਸਾਫ ਤੌਰ 'ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਹਜ ਯਾਤਰਾ ਹੀ ਰੋਕ ਦਿੱਤੀ ਜਾਵੇਗੀ।
ਬ੍ਰਿਜਮੋਹਨ ਰਾਜਪੂਤ ਹਮੀਰਪੁਰ ਦੇ ਚਰਖਾਰੀ ਤੋਂ ਵਿਧਾਇਕ ਹਨ। ਵਿਧਾਇਕ ਨੇ ਸਿੱਧੇ ਤੌਰ 'ਤੇ ਧਮਕੀ ਦਿੱਤੀ ਹੈ। ਘੱਟ ਗਿਣਤੀ ਭਾਈਚਾਰੇ ਮੰਦਿਰ ਨਿਰਮਾਣ ਵਿਚ ਰੋੜਾ ਨਾ ਬਣਨ ਅਤੇ 100 ਕਰੋੜ ਹਿੰਦੂਆਂ ਦੀ ਭਾਵਨਾਵਾਂ ਦਾ ਖਿਆਲ ਰੱਖਣ, ਜੇਕਰ ਉਹ ਸਾਡੀ ਭਾਵਨਾਵਾਂ ਦਾ ਧਿਆਨ ਨਹੀਂ ਰੱਖਣਗੇ ਤਾਂ ਉਨ੍ਹਾਂ ਦਾ ਵੀ ਧਿਆਨ ਨਹੀਂ ਰੱਖਿਆ ਜਾਵੇਗਾ।
ਅਲਮਾਰੀ ਖੋਲ੍ਹਣ ਦੌਰਾਨ ਹੇਠਾਂ ਨਜ਼ਰ ਪਈ ਤਾਂ ਉੱਡ ਗਏ ਹੋਸ਼
NEXT STORY