ਗੋਰਖਪੁਰ - ਸਾਬਕਾ ਮੁੱਖ ਮੰਤਰੀ ਵੀਰ ਬਹਾਦੁਰ ਸਿੰਘ ਦੀ ਨੂੰਹ ਅਤੇ ਬੀਜੇਪੀ ਵਿਧਾਇਕ ਫਤੇਹ ਬਹਾਦੁਰ ਸਿੰਘ ਦੀ ਪਤਨੀ ਸਾਧਨਾ ਸਿੰਘ ਨੂੰ ਭਾਜਪਾ ਨੇ ਗੋਰਖਪੁਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੰਚਾਇਤ ਪ੍ਰਧਾਨ ਅਹੁਦੇ ਦਾ ਉਮੀਦਵਾਰ ਐਲਾਨ ਕਰ ਦਿੱਤਾ ਹੈ। ਦੱਸ ਦਿਓ ਕਿ ਪਹਿਲਾਂ ਵੀ ਸਾਧਨਾ ਸਿੰਘ 2010 ਤੋਂ ਲੈ ਕੇ 2015 ਵਿੱਚ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੀ ਕੁਰਸੀ 'ਤੇ ਕਾਬਜ਼ ਰਹੀ ਹਨ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਯੁਧਿਸ਼ਠਿਰ ਸਿੰਘ ਨੇ ਦੱਸਿਆ ਕਿ ਪਾਰਟੀ ਨੇ ਸਾਧਨਾ ਸਿੰਘ ਨੂੰ ਜ਼ਿਲ੍ਹਾ ਪੰਚਾਇਤ ਪ੍ਰਧਾਨ ਦਾ ਉਮੀਦਵਾਰ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- 9 ਦੇਸ਼ਾਂ 'ਚ ਡੈਲਟਾ ਪਲੱਸ ਵੇਰੀਐਂਟ ਦਾ ਖੌਫ਼, ਭਾਰਤ 'ਚ 22 ਮਰੀਜ਼, ਸਿਹਤ ਮੰਤਰਾਲਾ ਦੀ ਤਿੰਨ ਸੂਬਿਆਂ ਨੂੰ ਚਿੱਠੀ
ਉਹ ਕੈਂਪਿਅਰਗੰਜ ਵਿਧਾਨਸਭਾ ਖੇਤਰ ਦੇ ਵਾਰਡ ਨੰਬਰ 19 ਤੋਂ ਪੰਚਾਇਤ ਮੈਂਬਰ ਦੀ ਚੋਣ ਜਿੱਤ ਚੁੱਕੀ ਹਨ। ਹੁਣ ਉਹ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੀ ਪ੍ਰਬਲ ਦਾਵੇਦਾਰ ਵੀ ਹਨ। ਇਹ ਪਹਿਲੀ ਵਾਰ ਹੋਵੇਗਾ ਕਿ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੀ ਕੁਰਸੀ ਇੱਕ ਬੀਬੀ ਨੂੰ ਦੂਜੀ ਵਾਰ ਵੀ ਸੰਭਾਲਣ ਦਾ ਮੌਕਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ- ਪਹਿਲੀ ਮਹਿਲਾ ਪੈਰਾ ਸ਼ੂਟਿੰਗ ਚੈਂਪੀਅਨ ਸੜਕ 'ਤੇ ਬਿਸਕਿਟ ਵੇਚਣ ਨੂੰ ਮਜ਼ਬੂਰ, ਜਾਣੋਂ ਕੀ ਹੈ ਕਹਾਣੀ?
ਜ਼ਿਕਰਯੋਗ ਹੈ ਕਿ ਸਾਧਨਾ ਸਿੰਘ ਦੇ ਪਤੀ ਫਤੇਹ ਬਹਾਦੁਰ ਸਿੰਘ 1991 ਤੋਂ ਲਗਾਤਾਰ ਵਿਧਾਇਕ ਰਹੇ ਹਨ ਜਿਸ ਦਾ ਫਾਇਦਾ ਸਾਧਨਾ ਸਿੰਘ ਨੂੰ ਜ਼ਿਲ੍ਹਾ ਪੰਚਾਇਤ ਮੈਂਬਰ ਦੀਆਂ ਚੋਣਾਂ ਵਿੱਚ ਮਿਲਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਵੀ ਮਿਲਿਆ ਹੈ। ਪਾਰਟੀ ਦੇ ਹਾਈਕਮਾਨ ਵਲੋਂ ਸਾਧਨਾ ਸਿੰਘ ਨੂੰ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੀ ਤਿਆਰੀ ਵਿੱਚ ਜੁਟਣ ਦੀ ਹਰੀ ਝੰਡੀ ਮਿਲ ਚੁੱਕੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੇਂਦਰ ਦੀ ਭਾਜਪਾ ਹਕੂਮਤ ਮਨ 'ਚੋਂ ਭੁਲੇਖਾ ਕੱਢ ਦੇਵੇ ਕਿ ਕਿਸਾਨ ਇੱਥੋਂ ਵਾਪਸ ਚਲੇ ਜਾਣਗੇ: ਲੌਂਗੋਵਾਲ
NEXT STORY