ਜੈਪੁਰ- ਰਾਜਸਥਾਨ ਦੇ ਭਾਜਪਾ ਵਿਧਾਇਕ ਕੰਵਰ ਲਾਲ ਮੀਣਾ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਐੱਸ. ਡੀ. ਐੱਮ. ’ਤੇ ਰਿਵਾਲਵਰ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਬੁੱਧਵਾਰ ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ।
ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਰਾਜਸਥਾਨ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਿਸ ’ਚ ਮੀਨਾ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਅਦਾਲਤ ਨੇ ਹੁਕਮ ਦਿੱਤਾ ਕਿ ਮੀਨਾ ਨੂੰ 2 ਹਫ਼ਤਿਆਂ ਅੰਦਰ ਆਤਮਸਮਰਪਣ ਕਰਨਾ ਪਵੇਗਾ। ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰੀ ਜਾਣੀ ਤੈਅ ਹੈ। 2005 ’ਚ ਝਾਲਾਵਾੜ ਜ਼ਿਲੇ ਦੇ ਖਟਾਖੇੜੀ ਪਿੰਡ ’ਚ ਡਿਪਟੀ ਸਰਪੰਚ ਦੀ ਚੋਣ ਦੌਰਾਨ ਕੰਵਰਲਾਲ ਮੀਣਾ ਨੇ ਉਸ ਸਮੇਂ ਦੇ ਐੱਸ. ਡੀ. ਐਮ. ਰਾਮਨਿਵਾਸ ਨੂੰ ਰਿਵਾਲਵਰ ਵਿਖਾ ਕੇ ਧਮਕਾਇਆ ਸੀ।
ਵੱਡਾ ਹਾਦਸਾ! 3 ਮੰਜ਼ਿਲਾ ਇਮਾਰਤ ਢਹਿਣ ਕਾਰਨ 3 ਲੋਕਾਂ ਦੀ ਮੌਤ, 8 ਜ਼ਖ਼ਮੀ
NEXT STORY