ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਰੇ 5 ਸੂਬਿਆਂ 'ਚ ਭਾਜਪਾ ਦੀ ਲਹਿਰ ਹੈ। ਭਾਜਪਾ ਭਾਰੀ ਬਹੁਮਤ ਨਾਲ ਜਿੱਤੇਗੀ। ਪੀ. ਐੱਮ. ਨੇ ਕਿਹਾ ਕਿ ਇਨ੍ਹਾਂ 5 ਰਾਜਾਂ ਦੇ ਲੋਕ ਸਾਨੂੰ ਸੇਵਾ ਕਰਨ ਦਾ ਮੌਕਾ ਦੇਣਗੇ। ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਾਰ-ਹਾਰ ਕੇ ਹੀ ਜਿੱਤਣ ਲੱਗੀ ਹੈ। ਅਸੀਂ ਬਹੁਤ ਹਾਰਾਂ ਦੇਖੀਆਂ ਹਨ, ਜ਼ਮਾਨਤਾਂ ਜ਼ਬਤ ਹੁੰਦੀਆਂ ਵੇਖੀਆਂ ਹਨ। ਮੈਂ ਰਾਜਨੀਤੀ ਵਿਚ ਨਹੀਂ ਸੀ ਅਤੇ ਮੈਨੂੰ ਯਾਦ ਹੈ ਕਿ ਜਨਸੰਘ ਦਾ ਚੋਣ ਨਿਸ਼ਾਨ ਦੀਪਕ ਸੀ। ਇਕ ਵਾਰ ਜਨਸੰਘ ਦੇ ਲੋਕ ਮਠਿਆਈ ਵੰਡ ਰਹੇ ਸਨ, ਮੈਂ ਸੋਚਿਆ ਕਿ ਅਜਿਹਾ ਕਿਉਂ ਹੋ ਰਿਹਾ ਹੈ, ਜਦੋਂ ਉਹ ਹਾਰ ਗਏ ਹਨ। ਫਿਰ ਦੱਸਿਆ ਗਿਆ ਕਿ ਸਾਡੀਆਂ 3 ਸੀਟਾਂ 'ਤੇ ਜ਼ਮਾਨਤ ਜ਼ਬਤ ਹੋਣ ਤੋਂ ਬਚੀ ਹੈ।
ਇਹ ਵੀ ਪੜ੍ਹੋ : CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ
ਇਸ ਦੇ ਨਾਲ ਹੀ ਪੀ. ਐੱਮ. ਨੇ ਸਪਾ ਮੁਖੀ ਦੇ ਦਾਅਵੇ 'ਤੇ ਵੀ ਪਲਟਵਾਰ ਕੀਤਾ ਤੇ ਕਿਹਾ ਕਿ ਯੂ. ਪੀ. ਵਿੱਚ ਸਾਬਕਾ ਸੀ. ਐੱਮ. ਅਖਿਲੇਸ਼ ਯਾਦਵ ਦੀਆਂ ਯੋਜਨਾਵਾਂ ਭਾਜਪਾ ਦੀਆਂ ਨਹੀਂ ਹਨ। ਮੋਦੀ ਨੇ ਕਿਹਾ ਕਿ ਦੇਸ਼ ਵਿਚ ਇਕ ਕਲਚਰ ਚੱਲ ਰਿਹਾ ਹੈ, ਸਿਆਸਤਦਾਨ ਕਹਿੰਦੇ ਰਹਿੰਦੇ ਹਨ ਕਿ ਅਸੀਂ ਇਹ ਕਰਾਂਗੇ, ਉਹ ਕਰਾਂਗੇ। 50 ਸਾਲ ਬਾਅਦ ਵੀ ਜੇਕਰ ਕੋਈ ਉਹ ਕੰਮ ਕਰਦਾ ਹੈ ਤਾਂ ਕਹਿਣਗੇ ਕਿ ਅਸੀਂ ਤਾਂ ਉਸ ਸਮੇਂ ਇਹ ਕਿਹਾ ਸੀ, ਅਜਿਹੇ ਕਈ ਲੋਕ ਮਿਲ ਜਾਣਗੇ।
ਪਰਿਵਾਰਕ ਪਾਰਟੀਆਂ ਲੋਕਤੰਤਰ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ
ਪਰਿਵਾਰਕ ਪਾਰਟੀਆਂ ਲੋਕਤੰਤਰ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ। ਜਦੋਂ ਪਰਿਵਾਰ ਹੀ ਸਰਵਉੱਚ ਹੋਵੇ ਤਾਂ ਪਰਿਵਾਰ ਨੂੰ ਬਚਾਓ, ਪਾਰਟੀ ਬਚੇ ਨਾ ਬਚੇ, ਦੇਸ਼ ਬਚੇ ਨਾ ਬਚੇ, ਜਦੋਂ ਅਜਿਹਾ ਹੁੰਦਾ ਹੈ ਤਾਂ ਸਭ ਤੋਂ ਵੱਧ ਨੁਕਸਾਨ ਪ੍ਰਤਿਭਾ ਨੂੰ ਹੁੰਦਾ ਹੈ। ਜਨਤਕ ਜੀਵਨ ਵਿੱਚ ਵਧੇਰੇ ਪ੍ਰਤਿਭਾ ਦਾ ਹੋਣਾ ਜ਼ਰੂਰੀ ਹੈ।
ਕਾਂਗਰਸ ਨੇ ਫ੍ਰੀ ਟਿਕਟਾਂ ਦੇ ਕੇ ਲੋਕਾਂ ਨੂੰ ਕਿਹਾ- ਜਲਦੀ ਜਾਓ, ਇਥੇ ਲਾਕਡਾਊਨ ਹੋ ਰਿਹਾ
ਕੋਵਿਡ ਮਹਾਮਾਰੀ 'ਚ ਹਰ ਕੋਈ ਕਹਿੰਦਾ ਸੀ ਕਿ ਜੋ ਜਿਥੇ ਹੈ, ਉਥੇ ਹੀ ਰਹੇ। ਕਾਂਗਰਸ ਨੇ ਲੋਕਾਂ ਨੂੰ ਫ੍ਰੀ ਟਿਕਟਾਂ ਦੇ ਕੇ ਜਾਣ ਲਈ ਪ੍ਰੇਰਿਤ ਕੀਤਾ। ਦਿੱਲੀ 'ਚ ਵੀ ਆਮ ਆਦਮੀ ਪਾਰਟੀ ਦੇ ਨੇਤਾ ਜੀਪਾਂ 'ਚ ਜਾ ਝੌਂਪੜੀਆਂ 'ਚ ਲੋਕਾਂ ਨੂੰ ਕਿਹਾ ਕਿ ਤੁਸੀਂ ਜਲਦੀ ਜਾਓ, ਇਥੇ ਲਾਕਡਾਊਨ ਹੋ ਰਿਹਾ ਹੈ।
ਮੈਂ ਕਿਸਾਨਾਂ ਦਾ ਦਿਲ ਜਿੱਤਣ ਆਇਆ ਹਾਂ : PM ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਮੈਂ ਕਿਸਾਨਾਂ ਦਾ ਦਿਲ ਜਿੱਤਣ ਆਇਆ ਹਾਂ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਭਲੇ ਲਈ ਹੀ ਲਾਗੂ ਕੀਤੇ ਗਏ ਸਨ ਪਰ ਕੌਮੀ ਹਿੱਤਾਂ ਦੇ ਮੱਦੇਨਜ਼ਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਲਿਆ ਗਿਆ ਹੈ। ਅਸੀਂ ਹਮੇਸ਼ਾ ਦੇਸ਼ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਾਂ। ਮੋਦੀ ਨੇ ਕਿਹਾ ਕਿ ਸਾਨੂੰ ਜਿੱਥੇ ਵੀ ਸਥਿਰਤਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ, ਅਸੀਂ ਸਾਬਤ ਕੀਤਾ ਹੈ। ਮੋਦੀ ਨੇ ਕਿਹਾ ਕਿ ਸੂਬੇ ਦੇ ਲੋਕ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ।
ਭਾਜਪਾ ਪੰਜਾਬ 'ਚ ਸਭ ਤੋਂ ਭਰੋਸੇਮੰਦ ਪਾਰਟੀ ਵਜੋਂ ਉੱਭਰੀ
ਪੀ. ਐੱਮ. ਮੋਦੀ ਨੇ ਕਿਹਾ ਕਿ ਅੱਜ ਭਾਜਪਾ ਪੰਜਾਬ ਵਿੱਚ ਸਭ ਤੋਂ ਭਰੋਸੇਮੰਦ ਪਾਰਟੀ ਵਜੋਂ ਉੱਭਰੀ ਹੈ। ਸਮਾਜਿਕ ਜੀਵਨ ਦੇ ਕਈ ਵੱਡੇ ਲੋਕ, ਸਿਆਸਤ ਦੇ ਵੱਡੇ ਆਗੂ ਵੀ ਆਪਣੀ ਪੁਰਾਣੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ
NEXT STORY