ਨਵੀਂ ਦਿੱਲੀ- ਕਰਨਾਟਕ ਵਿਧਾਨ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਹੋਣ ਦੇ ਨਾਲ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਚੋਣਾਂ ਜਿੱਤਣ ਲਈ ਭਾਜਪਾ ਸੂਬੇ 'ਚ ਲੋਕ ਸਭਾ ਚੋਣਾਂ ਵਰਗੀ ਤਾਕਤ ਲਗਾਏਗੀ। ਚੋਣ ਮੁਹਿੰਮ 'ਚ ਕੇਂਦਰੀ ਨੇਤਾਵਾਂ ਤੋਂ ਇਲਾਵਾ 17 ਹਜ਼ਾਰ ਤੋਂ ਵੱਧ ਵਰਕਰਾਂ ਦੀ ਫੌਜ ਉਤਾਰਨ ਜਾ ਰਹੀ ਹੈ। ਸੂਬੇ ਦੇ ਸਾਰੇ 6 ਰੀਜਨ 'ਚ ਪਾਰਟੀ ਦੇ ਅਧਿਕਾਰੀ ਮੌਜੂਦ ਰਹਿਣਗੇ ਅਤੇ ਜਨਸੰਪਰਕ ਅਤੇ ਹੋਰ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ।
ਸੂਬੇ 'ਚ ਵਿਧਾਨ ਸਭਾ ਦੀਆਂ 224 ਸੀਟਾਂ ਹਨ। ਹਰ ਇਕ ਵਿਧਾਨ ਸਭਾ 'ਚ ਪਾਰਟੀ ਦੇ ਲਗਭਗ 75 ਵਰਕਰ ਚੋਣ ਪ੍ਰਚਾਰ ਖ਼ਤਮ ਹੋਣ ਤਕ ਮੌਜੂਦ ਰਹਿਣਗੇ। ਪਾਰਟੀ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਪੂਰੇ ਸੂਬੇ 'ਚ ਭਾਜਪਾ ਦੀ ਜਿੱਤ ਪਕੀ ਕਰਨ ਲਈ ਵਰਕਰ ਮੌਜੂਦ ਰਹਿਣਗੇ। ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ, ਝਾਰਖੰਡ, ਤੇਲੰਗਾਨਾ, ਤਾਮਿਲਨਾਡੂ, ਦਿੱਲੀ, ਪੰਜਾਬ ਸਣੇ ਪੂਰੇ ਦੇਸ਼ ਦੇ ਭਾਜਪਾ ਵਰਕਰ ਪਾਰਟੀ ਦਾ ਪ੍ਰਚਾਰ ਕਰਨਗੇ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਹਿੰਦੀ ਭਾਸ਼ਾ ਸੂਬਿਆਂ ਦੇ ਵਰਕਰਾਂ ਨੂੰ ਉਨ੍ਹਾਂ ਥਾਵਾਂ 'ਤੇ ਤਾਇਨਾਤ ਕੀਤਾ ਜਾਵੇਗਾ ਜਿੱਥੇ ਹਿੰਦੀ ਭਾਸ਼ੀ ਲੋਕ ਰਹਿੰਦੇ ਹਨ। ਵਰਕਰਾਂ ਦੇ ਵਰਗੀਕਰਨ ਦਾ ਕੰਮ ਜਾਰੀ ਹੈ। ਕਿਸਾਨ ਪਰਿਵਾਰ ਨਾਲ ਸੰਬੰਧਤ ਲੋਕ ਸੂਬੇ ਦੇ ਕਿਸਾਨ ਵੋਟਰਾਂ ਨਾਲ ਸੰਪਰਕ ਕਰਨਗੇ। ਇਸੇ ਤਰ੍ਹਾਂ ਓ.ਬੀ.ਸੀ. ਭਾਈਚਾਰੇ ਦੇ ਲੋਕਾਂ ਨਾਲ ਪਾਰਟੀ ਦੇ ਓ.ਬੀ.ਸੀ. ਮੋਰਚਾ ਦੇ ਲੋਕ ਸੰਪਰਕ ਕਰਨਗੇ। ਮਹਿਲਾ ਵੋਟਰਾਂ ਦੀ ਤਾਇਨਾਤੀ ਹੋਵੇਗੀ। ਪਾਰਟੀ ਦੇ ਇਕ ਅਹੁਦਾ ਅਧਿਕਾਰੀ ਦਾ ਕਹਿਣਾ ਹੈ ਕਿ ਪਾਰਟੀ ਦੀ ਮਹਿਲਾ ਮੰਤਰੀ ਅਤੇ ਸੰਸਦ ਮੈਂਬਰ ਰਾਤ ਦੇ ਸਮੇਂ ਵਿਧਾਨ ਸਭਾ 'ਚ ਪਾਰਟੀ ਦੀ ਕਿਸੇ ਮਹਿਲਾ ਵਰਕਰ ਦੇ ਘਰ ਰਹਿਣਗੀਆਂ। ਨਮਾ ਮੋਦੀ (ਸਾਡਾ ਮੋਦੀ) ਨਾਮ ਨਾਲ ਵਰਕਰਾਂ ਦੀ ਟੋਲੀ ਤਿਆਰ ਕਰਨ ਦਾ ਵਿਚਾਰ ਕਰ ਰਹੀ ਹੈ। ਇਸ ਵਿਚ ਬੱਚੇ, ਨੌਜਵਾਨ, ਬਜ਼ੁਰਗ ਅਤੇ ਮਹਿਲਾਵਾਂ ਦੀ 12 ਲੋਕਾਂ ਦੀ ਟੋਲੀ ਹੋਵੇਗੀ।
ਕਾਂਗਰਸ ਨਾਲ ਜੇ.ਡੀ.ਐੱਸ. ਨਹੀਂ ਕਰੇਗੀ ਗਠਜੋੜ
ਜੇ.ਡੀ.ਐੱਸ. ਮੁਖੀ ਐੱਚ.ਡੀ. ਕੁਮਾਰਸਵਾਮੀ ਨੇ ਸਾਫ ਕਰ ਦਿੱਤਾ ਹੈ ਕਿ ਕਾਂਗਰਸ ਅਤੇ ਜੇ.ਡੀ.ਐੱਸ. ਦਾ ਗਠਜੋੜ ਨਹੀਂ ਹੋਵੇਗਾ। ਇਸ 'ਤੇ ਸੂਬਾ ਕਾਂਗਰਸ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਨਾ ਤਾਂ ਉਨ੍ਹਾਂ ਨੂੰ ਫੋਨ ਕੀਤਾ ਅਤੇ ਨਾ ਹੀ ਨਾਲ ਆਉਣ ਲਈ ਕਿਹਾ। ਓਧਰ, ਭਾਜਪਾ ਦੇ 150 ਤੋਂ ਵੱਧ ਸੀਟਾਂ ਜਿੱਤਣ ਵਾਲੇ ਬਿਆਨ 'ਤੇ ਸਿਧਾਰਧਮੈਯਾ ਨੇ ਕਿਹਾ ਕਿ ਬੀ.ਜੇ.ਪੀ. 60 ਸੀਟਾਂ ਨਹੀਂ ਜਿੱਤ ਸਕੇਗੀ।
PM ਮੋਦੀ ਨੇ ਪੋਪ ਫਰਾਂਸਿਸ ਦੇ ਜਲਦ ਸਿਹਤਮੰਦ ਹੋਣ ਦੀ ਕੀਤੀ ਕਾਮਨਾ
NEXT STORY