ਵੈੱਬ ਡੈਸਕ : ਮੁੰਬਈ ਨੇੜੇ ਸਮੁੰਦਰ 'ਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ 'ਚ ਇਨਸਾਨੀਅਤ ਅਤੇ ਹਿੰਮਤ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ। ਇਸ ਹਾਦਸੇ 'ਚ ਵੈਸ਼ਾਲੀ ਅਡਕਾਨੇ ਅਤੇ ਉਸ ਦੇ ਪਰਿਵਾਰ ਸਮੇਤ 98 ਲੋਕ ਬਚ ਗਏ। ਘਟਨਾ ਦਾ ਸਭ ਤੋਂ ਭਾਵੁਕ ਪਲ ਉਦੋਂ ਆਇਆ ਜਦੋਂ ਵੈਸ਼ਾਲੀ ਦੇ ਭਰਾ ਨੇ ਡੇਢ ਸਾਲ ਦੇ ਬੱਚੇ ਸ਼ਰਵਿਲ ਨੂੰ ਬਚਾਉਣ ਲਈ ਸਮੁੰਦਰ ਵਿੱਚ ਆਪਣੇ ਆਪ ਨੂੰ ਜੋਖਮ ਵਿੱਚ ਪਾ ਦਿੱਤਾ। ਉਹ ਬੱਚੇ ਨੂੰ ਮੋਢਿਆਂ 'ਤੇ ਚੁੱਕ ਕੇ ਅੱਧਾ ਘੰਟਾ ਲਹਿਰਾਂ ਨਾਲ ਜੂਝਦਾ ਰਿਹਾ। ਸਮੁੰਦਰ ਦੇ ਵਿਚਕਾਰ, ਫਿਲਮ 'ਬਾਹੂਬਲੀ' ਵਰਗੇ ਸੀਨ ਦੀ ਤਰ੍ਹਾਂ ਉਹ ਬੱਚੇ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਲਹਿਰਾਂ ਨਾਲ ਜੂਝਦਾ ਰਿਹਾ।
ਵੈਸ਼ਾਲੀ ਅਡਕਾਨੇ ਨੇ ਦੱਸਿਆ ਕਿ ਉਸ ਦਾ ਪਰਿਵਾਰ ਐਲੀਫੈਂਟਾ ਗੁਫਾਵਾਂ ਤੋਂ ਵਾਪਸ ਆ ਰਿਹਾ ਸੀ। ਕਿਸ਼ਤੀ ਵਿੱਚ 113 ਲੋਕ ਸਵਾਰ ਸਨ ਜਦੋਂ ਨੇਵੀ ਦੀ ਇੱਕ ਸਪੀਡਬੋਟ ਬੇੜੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਰ ਕੋਈ ਕਿਸ਼ਤੀ ਦੇ ਫਰਸ਼ 'ਤੇ ਡਿੱਗ ਗਿਆ। ਡਰਾਈਵਰ ਨੇ ਤੁਰੰਤ ਸਾਰਿਆਂ ਨੂੰ ਲਾਈਫ ਜੈਕਟ ਪਾਉਣ ਲਈ ਕਿਹਾ, ਪਰ ਕੁਝ ਦੇਰ ਬਾਅਦ ਕਿਸ਼ਤੀ ਝੁਕਣ ਲੱਗੀ ਅਤੇ ਡੁੱਬ ਗਈ।
ਵੈਸ਼ਾਲੀ ਮੁਤਾਬਕ ਲਾਈਫ ਜੈਕਟ ਪਹਿਨਣ ਦੇ ਬਾਵਜੂਦ ਕਈ ਲੋਕ ਕਿਸ਼ਤੀ ਦੇ ਹੇਠਾਂ ਫਸ ਗਏ ਜਾਂ ਸਮੁੰਦਰ 'ਚ ਰੁੜ੍ਹ ਗਏ। ਮੇਰਾ ਭਰਾ ਮੇਰੇ ਬੇਟੇ ਸ਼ਰਵਿਲ ਨੂੰ ਮੋਢੇ 'ਤੇ ਰੱਖ ਕੇ ਤੈਰ ਰਿਹਾ ਸੀ। ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਕੋਈ 30 ਮਿੰਟ ਲੱਗ ਗਏ। ਜੇਕਰ 10 ਮਿੰਟ ਹੋਰ ਦੇਰੀ ਹੋ ਜਾਂਦੀ ਤਾਂ ਸ਼ਾਇਦ ਅਸੀ ਵੀ ਨਹੀਂ ਬਚਦੇ।
ਉਸਨੇ ਇਹ ਵੀ ਦੱਸਿਆ ਕਿ ਇੱਕ ਵਿਦੇਸ਼ੀ ਜੋੜੇ ਨੇ ਅਥਾਹ ਹਿੰਮਤ ਦਿਖਾਈ ਅਤੇ ਸੱਤ ਲੋਕਾਂ ਨੂੰ ਡੁੱਬਣ ਤੋਂ ਬਚਾਇਆ। ਵੈਸ਼ਾਲੀ ਅਤੇ ਉਸ ਦਾ ਪਰਿਵਾਰ ਕੁਰਲਾ, ਮੁੰਬਈ ਦੇ ਵਸਨੀਕ ਹਨ। ਇਸ ਹਾਦਸੇ 'ਚ 13 ਲੋਕਾਂ ਦੀ ਮੌਤ ਹੋ ਗਈ, ਦੋ ਜ਼ਖਮੀ ਹੋ ਗਏ, ਜਦਕਿ ਦੋ ਲੋਕ ਅਜੇ ਵੀ ਲਾਪਤਾ ਹਨ।
ਨੇਪਾਲ ਨੇ ਸ਼ੰਕਰ ਸ਼ਰਮਾ ਨੂੰ ਭਾਰਤ 'ਚ ਰਾਜਦੂਤ ਵਜੋਂ ਮੁੜ ਕੀਤਾ ਨਿਯੁਕਤ
NEXT STORY