ਨਵੀਂ ਦਿੱਲੀ- ਦੂਸਰੀ ਵਿਸ਼ਵ ਜੰਗ ਦੌਰਾਨ ਲੱਖਾਂ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਜੰਗ ਨਾਲ ਜੁੜੀਆਂ ਚੀਜ਼ਾਂ ਅੱਜ ਵੀ ਦੁਨੀਆ ਦੇ ਕਈ ਦੇਸ਼ਾਂ ਵਿਚ ਮਿਲ ਜਾਂਦੀਆਂ ਹਨ। ਹਾਲ ਹੀ ਵਿਚ ਜਰਮਨੀ ਦੇ ਲੁਡਵਿੰਗਸ਼ੇਫਨ ਸ਼ਹਿਰ ਵਿਚ ਦੂਜੀ ਵਿਸ਼ਵ ਜੰਗ ਦਾ ਇਕ ਬੰਬ ਮਿਲਿਆ ਹੈ। ਬੰਬ ਮਿਲਣ ਦੀ ਖਬਰ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ, ਜਿਸ ਨੂੰ ਦੇਖ ਕੇ ਲਗਭਗ 18500 ਲੋਕਾਂ ਦੀ ਆਬਾਦੀ ਵਾਲੇ ਇਲਾਕੇ ਨੂੰ ਫੌਰਨ ਖਾਲੀ ਕਰਵਾ ਲਿਆ ਗਿਆ।
ਜਾਣਕਾਰੀ ਮੁਤਾਬਕ ਇਸ ਬੰਬ ਦਾ ਭਾਰ ਲਗਭਗ 500 ਕਿਲੋਗ੍ਰਾਮ ਹੈ ਅਤੇ ਇਹ ਦੇਖਣ 'ਚ ਬਹੁਤ ਵਿਸ਼ਾਲ ਹੈ। ਇਸ ਨੂੰ ਅਮਰੀਕੀ ਫੌਜ ਵਲੋਂ ਇਥੇ ਛੱਡਿਆ ਗਿਆ ਸੀ। ਹਾਲਾਂਕਿ ਇਸ ਬੰਬ ਨੂੰ ਇਲਾਕਾ ਖਾਲੀ ਕਰਾਉਣ ਤੋਂ ਬਾਅਦ ਡਿਫਿਊਜ਼ ਕਰ ਦਿੱਤਾ ਗਿਆ।
ਕਸ਼ਮੀਰ 'ਚ ਹਿਜ਼ਬੁਲ ਦੇ ਚਾਰ ਅੱਤਵਾਦੀ ਗ੍ਰਿਫਤਾਰ
NEXT STORY