ਨੈਸ਼ਨਲ ਡੈਸਕ- ਗ੍ਰੇਟਰ ਨੋਇਡਾ ਦੇ ਗੌਰ ਸਿਟੀ ਤੋਂ ਇਕ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕੁੜੀ ਨੇ ਆਪਣੇ ਪ੍ਰੇਮੀ 'ਤੇ ਵਿਆਹ ਦਾ ਵਾਅਦਾ ਕਰ ਕੇ ਸੰਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਉਸ ਦਾ ਦੋਸ਼ ਹੈ ਕਿ ਜਿਸ ਆਦਮੀ ਨਾਲ ਉਹ ਪਿਛਲੇ 2 ਸਾਲਾਂ ਤੋਂ ਰਹਿ ਰਹੀ ਹੈ, ਉਸ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਦੇ ਨਿੱਜੀ ਅੰਗਾਂ 'ਤੇ ਮਿਰਚ ਪਾਊਡਰ ਲਗਾਇਆ। ਪੀੜਤਾ ਦਾ ਦਾਅਵਾ ਹੈ ਕਿ ਉਹ ਆਦਮੀ, ਜੋ ਹੁਣ ਦੂਜੀ ਔਰਤ ਨਾਲ ਜੁੜਿਆ ਹੋਇਆ, ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਰਹਿਣਗੇ ਬੰਦ
ਵਿਆਹ ਦਾ ਦਬਾਅ ਬਣਾਉਣ 'ਤੇ ਪੀੜਤਾ ਅਤੇ ਉਸ ਦੇ ਪ੍ਰੇਮੀ ਵਿਚਾਲੇ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ। ਔਰਤ ਨੇ ਬਿਸਰਖ ਕੋਤਵਾਲੀ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਨਾਲ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਸ ਘਟਨਾ ਨਾਲ ਜੁੜੇ ਤੱਥਾਂ ਦਾ ਪਤਾ ਲਗਾਉਣ ਲਈ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਸੂਰਤ 'ਚ ਵੀ ਇਕ ਵਿਅਕਤੀ 'ਤੇ ਉਸ ਔਰਤ ਨਾਲ ਜਬਰ ਜ਼ਿਨਾਹ ਅਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਲਗਾਇਆ ਸੀ, ਜਿਸ ਨਾਲ ਉਸ ਦੇ ਸੰਬੰਧ ਸਨ। ਪੀੜਤਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਸੀ, ਕਿਉਂਕਿ ਦੋਸ਼ੀ ਨੇ ਉਸ ਦੇ ਨਿੱਜੀ ਅੰਗਾਂ 'ਤੇ ਮਿਰਚਾਂ ਭਰ ਦਿੱਤੀਆਂ ਸਨ। ਦੋਸ਼ੀ ਦੀ ਪਛਾਣ ਨਿਕੁੰਜ ਕੁਮਾਰ ਅੰਮ੍ਰਿਤ ਭਾਈ ਪਟੇਲ ਵਜੋਂ ਹੋਈ ਹੈ ਜੋ ਪਹਿਲਾਂ ਤੋਂ ਹੀ ਵਿਆਹਿਆ ਸੀ ਅਤੇ ਉਸ ਦੀ ਪਤਨੀ ਦੂਜੇ ਪਿੰਡ 'ਚ ਵੱਖ ਰਹਿ ਰਹੀ ਸੀ। ਉਸ ਨੇ ਔਰਤ ਨੂੰ ਰਿਸ਼ਤੇ 'ਚ ਫਸਾਇਆ, ਜੋ ਉਦੋਂ ਤੱਕ ਝੂਠ ਬੋਲਦਾ ਰਿਹਾ, ਜਦੋਂ ਤੱਕ ਉਸ ਨੂੰ ਉਸ ਦੀ ਸੱਚਾਈ ਦਾ ਪਤਾ ਨਹੀਂ ਲੱਗ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਕਸ਼ਦੀਪ 'ਚ ਦਿੱਸਿਆ PM ਮੋਦੀ ਦਾ ਵੱਖਰਾ ਅੰਦਾਜ਼, ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
NEXT STORY