ਪਟਨਾ- ਬਿਹਾਰ ਦੇ ਮੋਤੀਹਾਰੀ ਦੇ ਇਕ ਪਿੰਡ ’ਚ ਬਰਾਤ ਲੈ ਕੇ ਆਇਆ ਲਾੜਾ ਉਸ ਸਮੇਂ ਮੁਸੀਬਤ ਵਿਚ ਪੈ ਗਿਆ, ਜਦੋਂ ਜੈਮਾਲਾ ਤੋਂ ਬਾਅਦ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਕੁੜੀ ਨੂੰ ਪਤਾ ਲੱਗ ਗਿਆ ਸੀ ਕਿ ਮੁੰਡਾ ਅਨਪੜ੍ਹ ਹੈ ਅਤੇ ਪੈਸੇ ਗਿਣਨਾ ਵੀ ਨਹੀਂ ਜਾਣਦਾ। ਜਦੋਂ ਕੁੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਬਰਾਤੀਆਂ ਦੀ ਬਹਿਸ ਹੋ ਗਈ ਅਤੇ ਪਿੰਡ ਵਾਸੀਆਂ ਨੇ ਬਰਾਤੀਆਂ ਨੂੰ ਬੰਧਕ ਬਣਾ ਲਿਆ। ਅਗਲੇ ਦਿਨ ਜਦੋਂ ਪੁਲਸ ਆਈ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਛੱਡਿਆ।
ਇਹ ਘਟਨਾ ਪਤਾਹੀ ਥਾਣਾ ਖੇਤਰ ਦੇ ਪਿੰਡ ਦੀ ਹੈ। ਜੈਮਾਲਾ ਤੋਂ ਬਾਅਦ ਕੁੜੀ ਵਾਲਿਆਂ ਵੱਲੋਂ ਇਕ ਰਵਾਇਤ ਤਹਿਤ ਲਾੜੇ ਨੂੰ ਪੈਸੇ ਗਿਣਨ ਲਈ ਦਿੱਤੇ ਗਏ ਸਨ ਪਰ ਲਾੜਾ ਪੈਸੇ ਸਹੀ ਤਰੀਕੇ ਨਾਲ ਗਿਣ ਨਹੀਂ ਸਕਿਆ। ਇਸੇ ਗੱਲ ਨੂੰ ਲੈ ਕੇ ਲਾੜੀ ਨੇ ਨਾਰਾਜ਼ਗੀ ਪ੍ਰਗਟ ਕੀਤੀ। ਉਸ ਦਾ ਕਹਿਣਾ ਸੀ ਕਿ ਜੋ ਵਿਅਕਤੀ ਪੈਸੇ ਤੱਕ ਸਹੀ ਤਰੀਕੇ ਨਾਲ ਗਿਣ ਨਹੀਂ ਸਕਦਾ, ਉਹ ਜ਼ਿੰਦਗੀ ਭਰ ਉਸ ਦਾ ਸਾਥ ਕਿਵੇਂ ਨਿਭਾਏਗਾ। ਇਸ ਮਾਮਲੇ ਵਿਚ ਐੱਸ. ਐੱਚ. ਓ. ਵਿਨੀਤ ਕੁਮਾਰ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਦਰਸ਼ਨੀ ਦੌਰਾਨ ਵਾਪਰ ਗਿਆ ਵੱਡਾ ਹਾਦਸਾ, ਝੂਲਾ ਟੁੱਟਣ ਕਾਰਨ ਮਚੀ ਹਫੜਾ-ਦਫੜੀ
NEXT STORY