ਹਮੀਰਪੁਰ - ਮਸੀਆਨਾ ਪਿੰਡ ਨੇੜੇ ਸ਼ੁੱਕਰਵਾਰ ਨੂੰ ਉਸਾਰੀ ਅਧੀਨ ਪੁਲ ਦਾ ਇਕ ਹਿੱਸਾ ਡਿੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਪੁਲ ਮਟੌਰ-ਸ਼ਿਮਲਾ ਫ਼ੋਰਲੇਨ ਮਾਰਗ ’ਤੇ ਬਣਾਇਆ ਜਾ ਰਿਹਾ ਹੈ।
ਚਸ਼ਮਦੀਦ ਦੇਸ਼ਰਾਜ ਨੇ ਦੱਸਿਆ ਕਿ ਪੁਲ ਦਾ ਹਿੱਸਾ ਡਿੱਗਣ ਦੇ ਨਾਲ ਹੀ ਨਿਰਮਾਣ ਸਮੱਗਰੀ ਲੱਗਭਗ 100 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ ਅਤੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਨਾਇਬ ਤਹਿਸੀਲਦਾਰ ਪ੍ਰੇਮ ਚੰਦ ਨੇ ਦੱਸਿਆ ਕਿ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 7 ਹੋਰ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਮੀਰਪੁਰ ਮੈਡੀਕਲ ਕਾਲਜ ਲਿਜਾਇਆ ਗਿਆ।
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਵੱਲੋਂ ਜਾਰੀ ਇਕ ਬਿਆਨ ਅਨੁਸਾਰ ਇਹ ਹਾਦਸਾ 90 ਮੀਟਰ ਲੰਬੇ ਟਰੱਸ ਪੁਲ ਨੂੰ ਸਥਾਪਿਤ ਕਰਨ ਦੌਰਾਨ ਵਾਪਰਿਆ। ਐੱਨ. ਐੱਚ. ਏ. ਆਈ. ਨੇ ਦੱਸਿਆ ਕਿ ਜਦੋਂ ‘ਲਾਂਚਿੰਗ ਨੋਜ਼’ ਨੂੰ ਪੀਅਰ ਕੈਪ ਦੇ ਉੱਪਰ ਰੱਖਿਆ ਗਿਆ, ਉਦੋਂ ਹੀ ਤਕਨੀਕੀ ਖ਼ਰਾਬੀ ਕਾਰਨ ਉਹ ਅਚਾਨਕ ਢਹਿ ਗਿਆ, ਜਿਸ ਨਾਲ ਟਰੱਸ ਢਾਂਚਾ ਹੇਠਾਂ ਡਿੱਗ ਗਿਆ।
ਆਰਾਧਨਾ ਮਿਸ਼ਰਾ ਬਣੀ UP ਕਾਂਗਰਸ ਦੀ ਨਵੀਂ ਪ੍ਰਧਾਨ, ਇਮਰਾਨ ਮਸੂਦ ਬਣਾਏ ਗਏ ਕਾਰਜਕਾਰੀ ਪ੍ਰਧਾਨ
NEXT STORY