ਦੇਹਰਾਦੂਨ— ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਸ਼ੁੱਕਰਵਾਰ ਦੀ ਸਵੇਰ 115 ਸਾਲ ਪੁਰਾਣਾ ਪੁੱਲ ਟੁੱਟ ਗਿਆ। ਇਸ ਘਟਨਾ 'ਚ ਮਲਬੇ 'ਚ ਦੱਬ ਕੇ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਲੋਕ ਜ਼ਖਮੀ ਹੋ ਗਏ, ਉੱਥੇ ਹੀ ਕਈਆਂ ਦੇ ਵਾਹਨ ਦੇ ਮਲਬੇ 'ਚ ਦੱਬੇ ਹੋਣ ਦਾ ਸ਼ੱਕ ਹੈ। ਜਾਣਕਾਰੀ ਅਨੁਸਾਰ, ਹਾਦਸਾ ਸਵੇਰੇ ਕਰੀਬ 5 ਵਜੇ ਹੋਇਆ। ਪੁੱਲ ਹੇਠਾਂ ਕੁਝ ਹੋਰ ਵਾਹਨਾਂ ਦੇ ਦੱਬਣ ਹੋਣ ਦਾ ਸ਼ੱਕ ਹੈ। ਮੌਕੇ 'ਤੇ ਰਾਹਤ ਬਚਾਅ ਕੰਮ ਕੀਤੇ ਜਾ ਰਹੇ ਹਨ। ਸੂਚਨਾ ਮਿਲਦੇ ਹੀ ਸਥਾਨਕ ਪੁਲਸ, ਆਰਮੀ ਅਤੇ ਬਚਾਅ ਦਲ ਮੌਕੇ 'ਤੇ ਪੁੱਜ ਗਏ। 100 ਫੁੱਟ ਡੂੰਘੀ ਨਦੀ 'ਚ ਰੈਸਕਿਊ ਕੰਮ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੀ ਸਵੇਰ ਪੁੱਲ ਤੋਂ ਰੇਤ ਨਾਲ ਭਰਿਆ ਡੰਪਰ ਲੰਘ ਰਿਹਾ ਸੀ। ਇਸ ਦੌਰਾਨ ਪੁੱਲ ਅਚਾਨਕ ਟੁੱਟ ਗਿਆ, ਜਿਸ 'ਚ ਰੇਤ ਨਾਲ ਭਰਿਆ ਡੰਪਰ ਅਤੇ 2 ਬਾਈਕ ਚਾਲਕ ਵੀ ਨਦੀ 'ਚ ਡਿੱਗ ਗਏ। ਹਾਦਸੇ 'ਚ ਇਕ ਬਾਈਕ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਨੌਜਵਾਨ ਵੀਰਪੁਰ 'ਚ ਰੈਸਟੋਰੈਂਟ ਚਲਾਉਂਦਾ ਸੀ। ਸੂਚਨਾ 'ਤੇ ਰੈਸਕਿਊ ਟੀਮ ਮੌਕੇ 'ਤੇ ਪੁੱਜੀ ਅਤੇ ਰਾਹਤ ਬਚਾਅ ਕੰਮ ਸ਼ੁਰੂ ਕੀਤਾ ਅਤੇ ਬਹੁਤ ਮੁਸ਼ਕਲ ਨਾਲ ਤਿੰਨਾਂ ਜ਼ਖਮੀਆਂ ਨੂੰ ਕੱਢਿਆ। ਅਜੇ ਤੱਕ 2 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਉੱਥੇ ਹੀ ਜ਼ਖਮੀਆਂ ਨੂੰ ਕੋਲ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਹੈ।
ਵਿੱਦਿਆ ਦੇ ਪੈਰਾਂ ਵਿਚ 'ਪਾਣੀ ਦੀਆਂ ਬੇੜੀਆਂ'
NEXT STORY