ਨਵੀਂ ਦਿੱਲੀ – ਲਾਲ ਕਿਲਾ ਮੈਟਰੋ ਸਟੇਸ਼ਨ ‘ਤੇ ਹੋਏ ਧਮਾਕੇ ਤੋਂ ਬਾਅਦ ਬ੍ਰਿਟੇਨ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਆਪਣੇ ਨਾਗਰਿਕਾਂ ਲਈ ਨਵੀਂ ਟ੍ਰੈਵਲ ਐਡਵਾਇਜ਼ਰੀ (Travel Advisory) ਜਾਰੀ ਕੀਤੀ ਹੈ। ਬ੍ਰਿਟੇਨ ਦੇ ਫਾਰਨ, ਕਾਮਨਵੈਲਥ ਐਂਡ ਡਿਵੈਲਪਮੈਂਟ ਆਫਿਸ (FCDO) ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੇ ਦਾਇਰੇ ਵਿੱਚ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਇਸ ਦੇ ਨਾਲ ਹੀ ਵਾਹਗਾ-ਅਟਾਰੀ ਬਾਰਡਰ ਕ੍ਰਾਸਿੰਗ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ (ਪਹਲਗਾਮ, ਗੁਲਮਰਗ, ਸੋਨਮਰਗ, ਸ੍ਰੀਨਗਰ ਸ਼ਹਿਰ ਅਤੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਸਮੇਤ) ਵਿੱਚ ਕਿਸੇ ਵੀ ਪ੍ਰਕਾਰ ਦੀ ਯਾਤਰਾ ਤੋਂ ਬਚਿਆ ਜਾਵੇ। ਹਾਲਾਂਕਿ ਜੰਮੂ ਸ਼ਹਿਰ ਤੱਕ ਹਵਾਈ ਯਾਤਰਾ ਅਤੇ ਸ਼ਹਿਰ ਦੇ ਅੰਦਰ ਗਤੀਵਿਧੀਆਂ ਨੂੰ ਇਸ ਪਾਬੰਦੀ ਤੋਂ ਛੂਟ ਦਿੱਤੀ ਗਈ ਹੈ।
ਇਸ ਤੋਂ ਇਲਾਵਾ, ਬ੍ਰਿਟਿਸ਼ ਸਰਕਾਰ ਨੇ ਮਣੀਪੁਰ ਰਾਜ, ਖ਼ਾਸਕਰ ਰਾਜਧਾਨੀ ਇੰਫਾਲ ਸਮੇਤ, ਸਿਰਫ਼ ਜ਼ਰੂਰੀ ਯਾਤਰਾਵਾਂ ਲਈ ਹੀ ਜਾਣ ਦੀ ਸਲਾਹ ਦਿੱਤੀ ਹੈ। ਐਡਵਾਇਜ਼ਰੀ ਵਿੱਚ ਦਰਸਾਇਆ ਗਿਆ ਹੈ ਕਿ 2023 ਦੀਆਂ ਹਿੰਸਕ ਜਾਤੀਕ ਝੜਪਾਂ ਤੋਂ ਬਾਅਦ ਮਣੀਪੁਰ ਦੇ ਕਈ ਇਲਾਕਿਆਂ ‘ਚ ਅਜੇ ਵੀ ਕਫ਼ਰਯੂ ਅਤੇ ਪਾਬੰਦੀਆਂ ਲਾਗੂ ਹਨ ਅਤੇ ਮਈ ਤੋਂ ਜੁਲਾਈ 2025 ਤੱਕ ਰੁਕ ਰੁਕ ਕੇ ਹਿੰਸਾ ਜਾਰੀ ਰਹੀ ਹੈ।
ਐਫ.ਸੀ.ਡੀ.ਓ. ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਯਾਤਰਾ ਤੋਂ ਪਹਿਲਾਂ ਸਾਵਧਾਨ ਰਹਿਣ ਅਤੇ ਤਾਜ਼ਾ ਸੁਰੱਖਿਆ ਅਪਡੇਟਾਂ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।
ਦਿੱਲੀ ਧਮਾਕੇ ਦਾ ਪੁਲਵਾਮਾ ਕੁਨੈਕਸ਼ਨ! ਸਲਮਾਨ ਨੇ ਜੰਮੂ-ਕਸ਼ਮੀਰ ਦੇ ਤਾਰਿਕ ਨੂੰ ਵੇਚੀ ਸੀ ਕਾਰ
NEXT STORY