ਲੰਡਨ - ਭਾਰਤੀ ਮੂਲ ਦੀ ਬ੍ਰਿਟਿਸ਼ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਵਾਅਦਾ ਕੀਤਾ ਹੈ ਕਿ ਉਹ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਸ.) 'ਚ ਡਾਕਟਰਾਂ ਦੀ ਕਮੀ ਨੂੰ ਘੱਟ ਕਰਨ ਲਈ ਭਾਰਤ ਜਿਹੇ ਦੇਸ਼ਾਂ ਤੋਂ ਆਉਣ ਵਾਲੇ ਡਾਕਟਰ ਪੇਸ਼ੇਵਰਾਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਆਸਾਨ ਬਣਾਵੇਗੀ। ਉਨ੍ਹਾਂ ਇਹ ਵਾਅਦਾ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਕੀਤਾ। ਕਥਿਤ ਐੱਨ. ਐੱਚ. ਐੱਸ. ਵੀਜ਼ਾ ਨਵੀਂ ਅੰਕ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ (ਪੀ. ਬੀ. ਆਈ. ਐੱਸ.) ਦਾ ਹਿੱਸਾ ਹੈ। ਕੰਜ਼ਰਵੇਟਿਵ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ 12 ਦਸੰਬਰ ਦੀਆਂ ਆਮ ਚੋਣਾਂ 'ਚ ਜਿੱਤਦੀ ਹੈ ਤਾਂ ਨਵੀਂ ਵਿਵਸਥਾ ਲਾਗੂ ਕਰੇਗੀ।
ਪ੍ਰਸਤਾਵਿਤ ਵਿਵਸਥਾ 'ਚ ਸਿਖਿਅਤ (ਟ੍ਰੇਨਡ) ਡਾਕਟਰਾਂ ਅਤੇ ਨਰਸਾਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਸਿਰਫ 2 ਹਫਤਿਆਂ 'ਚ ਪੂਰੀ ਕਰਨ ਅਤੇ ਮੌਜੂਦਾ ਵੀਜ਼ਾ ਸ਼ੁਲਕ 50 ਫੀਸਦੀ ਘੱਟ ਕਰਨ ਦੀ ਗੱਲ ਆਖੀ ਗਈ ਹੈ। ਐੱਨ. ਐੱਚ. ਐੱਸ. 'ਚ ਕੰਮ ਕਰਨ ਵਾਲੇ ਪ੍ਰਵਾਸੀਆਂ ਨੂੰ ਵੀਜ਼ੇ 'ਚ ਤਰਜੀਹ ਦਿੱਤੀ ਜਾਵੇਗੀ। ਨਾਲ ਹੀ ਇਮੀਗ੍ਰੇਸ਼ਨ ਸਿਹਤ ਸਰਚਾਰਜ ਨੂੰ ਤਨਖਾਹ ਰਾਹੀਂ ਦੇਣ ਦਾ ਵਿਕਲਪ ਵੀ ਦਿੱਤਾ ਜਾਵੇਗਾ, ਜੋ ਸਾਲਾਨਾ 400 ਪਾਊਂਡ ਹੈ। ਪਟੇਲ ਨੇ ਆਖਿਆ ਕਿ ਇਹ ਕਦਮ ਆਸਟ੍ਰੇਲੀਆ ਦੀ ਤਰਜ 'ਤੇ ਅੰਕ ਆਧਾਰਿਤ ਇਮੀਗ੍ਰੇਸ਼ਨ ਸਿਸਟਮ ਦਾ ਹਿੱਸਾ ਹੈ ਜਿਸ ਨਾਲ ਪ੍ਰਵਾਸੀਆਂ ਦੀ ਗਿਣਤੀ ਕੰਟਰੋਲ ਕਰਨ ਦੇ ਬਾਵਜੂਦ ਨਰਸ ਜਿਹੇ ਪੇਸ਼ੇਵਰਾਂ ਲਈ ਦਰਵਾਜ਼ੇ ਖੁਲ੍ਹੇ ਰਹਿਣਗੇ। ਉਨ੍ਹਾਂ ਅੱਗੇ ਆਖਿਆ ਕਿ ਇਹ ਦੋਵੇਂ ਪਾਸਿਓ ਫਾਇਦੇਮੰਦ ਹੈ। ਇਕ ਪਾਸੇ ਅਸੀਂ ਆਪਣੇ ਐੱਨ. ਐੱਚ. ਐੱਸ. ਲਈ ਦੁਨੀਆ ਭਰ ਤੋਂ ਬਿਹਤਰੀਨ ਹੁਨਰਮੰਦਾਂ ਨੂੰ ਆਕਰਸ਼ਿਤ ਕਰ ਪਾਉਣਗੇ ਅਤੇ ਦੂਜੇ ਪਾਸੇ ਬ੍ਰਿਟੇਨ ਦੇ ਰਸਤੇ ਦੁਨੀਆ ਲਈ ਖੋਲਣ ਦੇ ਬਾਵਜੂਦ ਦਬਾਅ ਨਹੀਂ ਵਧੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜੁਲਾਈ 'ਚ ਇਸ ਯੋਜਨਾ ਦਾ ਐਲਾਨ ਕੀਤਾ ਸੀ।
ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਆਖਿਆ ਕਿ ਮੈਂ ਐੱਨ. ਐੱਚ. ਐੱਸ. 'ਚ ਦੁਨੀਆ ਦੀ ਸਭ ਤੋਂ ਬਿਹਤਰੀਨ ਸੁਵਿਧਾਵਾਂ ਮੁਹੱਈਆ ਕਰਾਉਣਾ ਚਾਹੁੰਦਾ ਹਾਂ। ਇਸ ਲਈ ਅਸੀਂ ਦੇਸ਼ 'ਚ ਸਿਖਲਾਈ ਪ੍ਰੋਗਰਾਮ ਦਾ ਵਿਸਤਾਰ ਕਰ ਰਹੇ ਹਾਂ ਅਤੇ ਨਾਲ ਹੀ ਦੁਨੀਆ ਭਰ ਤੋਂ ਐੱਨ. ਐੱਚ. ਐੱਸ. ਲਈ ਹੁਨਰਮੰਦਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਾਂ। ਉਨ੍ਹਾਂ ਆਖਿਆ ਕਿ ਆਪਣੀ ਸਥਾਪਨਾ ਨਾਲ ਹੀ ਐੱਨ. ਐੱਚ. ਐੱਸ. ਨੇ ਗਲੋਬਲ ਪੱਧਰ 'ਤੇ ਭਰਤੀਆਂ ਕੀਤੀਆਂ ਹਨ। ਨਵੀਂ ਵੀਜ਼ਾ ਵਿਵਸਥਾ ਤੋਂ ਦੂਜੇ ਦੇਸ਼ਾਂ ਤੋਂ ਬਿਹਤਰੀਨ ਡਾਕਟਰਾਂ ਅਤੇ ਨਰਸਾਂ ਦੀ ਭਰਤੀ ਕਰਨਾ ਆਸਾਨ ਹੋਵੇਗਾ ਜਿਸ ਨਾਲ ਮਰੀਜ਼ਾਂ ਨੂੰ ਵਧੀਆਂ ਸੇਵਾਵਾਂ ਮੁਹੱਈਆ ਕਰਾਈਆਂ ਜਾ ਸਕਣ।
ਅਯੁੱਧਿਆ 'ਤੇ ਫੈਸਲਾ ਕੱਲ, ਯੂ.ਪੀ. 'ਚ ਬੰਦ ਰਹਿਣਗੇ ਸਾਰੇ ਸਕੂਲ ਤੇ ਕਾਲਜ
NEXT STORY