ਮੇਰਠ, (ਇੰਟ.)- ਉੱਤਰ ਪ੍ਰਦੇਸ਼ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐਸ.) ਨੇ ਜੈਸ਼-ਏ-ਮੁਹੰਮਦ ਨਾਲ ਜੁੜੇ ਇਕ ਸ਼ੱਕੀ ਅੱਤਵਾਦੀ ਮੁਹੰਮਦ ਜ਼ਫਰ (24) ਨੂੰ ਮੇਰਠ ਦੀ ਇਕ ਮਸਜਿਦ ਤੋਂ ਐਤਵਾਰ ਰਾਤ ਗ੍ਰਿਫ਼ਤਾਰ ਕੀਤਾ। ਮੁਲਜ਼ਮ ਮੂਲ ਰੂਪ ’ਚ ਬਿਹਾਰ ਦੇ ਪੂਰਨੀਆ ਜ਼ਿਲੇ ਦਾ ਰਹਿਣ ਵਾਲਾ ਹੈ। ਉਸ ਨੇ 2022 ’ਚ ਮੇਰਠ ਦੇ ਇਕ ਮਦਰੱਸੇ ਤੋਂ ਮੌਲਵੀ ਦੀ ਡਿਗਰੀ ਹਾਸਲ ਕੀਤੀ ਸੀ। ਏ. ਟੀ. ਐੱਸ. ਅਨੁਸਾਰ ਜ਼ਫਰ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਜੇਹਾਦੀ ਗਰੁੱਪਾਂ ਨਾਲ ਜੁੜਿਆ ਹੋਇਆ ਹੈ । ਉਹ ਇਕ ਪਾਕਿਸਤਾਨੀ ਹੈਂਡਲਰ ਦੇ ਸੰਪਰਕ ’ਚ ਆਇਆ ਸੀ। ਉਸ ’ਤੇ ਮਦਰੱਸਿਆਂ ਦੇ ਨਾਂ ’ਤੇ ਦਾਨ ਇਕੱਠਾ ਕਰਨ ਤੇ ਪਾਕਿਸਤਾਨ ਨੂੰ ਪੈਸੇ ਭੇਜਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਯੂ. ਪੀ. ਆਈ. ਰਾਹੀਂ ਸ਼ੱਕੀ ਵਿਅਕਤੀਆਂ ਅਤੇ ਕਾਰੋਬਾਰੀ ਦੇ ਖਾਤਿਆਂ ’ਚ ਵਾਰ-ਵਾਰ ਪੈਸੇ ਭੇਜਦਾ ਸੀ। ਮੁਲਜ਼ਮ ’ਤੇ ਸੋਸ਼ਲ ਮੀਡੀਆ ਰਾਹੀਂ ਜੇਹਾਦ ਤੇ ਵਿਰੋਧਤਾ ਨਾਲ ਸਬੰਧਤ ਸੰਦੇਸ਼ ਭੇਜ ਕੇ ਲੋਕਾਂ ਨੂੰ ਹਿੰਸਕ ਸਰਗਰਮੀਆਂ ਲਈ ਉਕਸਾਉਣ ਦਾ ਵੀ ਦੋਸ਼ ਹੈ। ਏ. ਟੀ. ਐੱਸ. ਅਨੁਸਾਰ ਉਹ ਮੌਲਾਨਾ ਮਸੂਦ ਅਜ਼ਹਰ ਦੇ ਭਾਸ਼ਣਾਂ ਤੇ ਜੇਹਾਦੀ ਉਪਦੇਸ਼ਾਂ ਤੋਂ ਪ੍ਰਭਾਵਿਤ ਸੀ । ਉਹ ਆਪਣਾ ਚਿਹਰਾ ਲੁਕਾਉਂਦੇ ਹੋਏ ਵੀਡੀਓ ਬਣਾਉਂਦਾ ਸੀ। ਏ. ਟੀ. ਐੱਸ. ਨੇ ਮੁਲਜ਼ਮਾਂ ਵਿਰੁੱਧ ਧਾਰਾ 152(1)(2) ਅਤੇ ਯੂ. ਏ. ਪੀ .ਏ. ਦੀ ਧਾਰਾ 18/38 ਅਧੀਨ ਮਾਮਲਾ ਦਰਜ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਜਾਰੀ ਕੀਤਾ ਅਲਰਟ
NEXT STORY