ਲੰਡਨ — ਭਾਰਤ ਨੂੰ ਲੋੜੀਂਦਾ ਅੱਤਵਾਦੀ ਦਾਊਦ ਇਬਰਾਹਿਮ ਦੇ ਇਕ ਪ੍ਰਮੁੱਖ ਸਹਿਯੋਗੀ ਨੂੰ ਬ੍ਰਿਟਿਸ਼ ਪੁਲਸ ਨੇ ਲੰਡਨ ਦੇ ਹਿਲਟਨ ਹੋਟਲ 'ਚੋਂ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਹੈ। ਜਾਬਿਰ ਸਿਦਿਕ ਉਰਫ ਜਾਬਿਰ ਮੋਤੀ ਨੂੰ ਦਾਊਦ ਦਾ ਖਾਸ ਮੈਂਬਰ ਮੰਨਿਆ ਜਾਂਦਾ ਹੈ ਅਤੇ ਉਹ ਬ੍ਰਿਟੇਨ, ਸੰਯੁਕਤ ਰਾਸ਼ਟਰ ਅਮੀਰਾਤ ਅਤੇ ਦੁਨੀਆ ਦੇ ਦੂਜਿਆਂ ਹਿੱਸਿਆਂ 'ਚ ਉਸ ਦਾ ਨਿਵੇਸ਼ ਦੇਖਦਾ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨਾਗਰਿਕ ਜਾਕਿਰ 10 ਸਾਲ ਦੇ ਵੀਜ਼ੇ 'ਤੇ ਬ੍ਰਿਟੇਨ ਆਇਆ ਸੀ ਅਤੇ ਉਸ ਦੇ ਇਨਟੋਕਸੀਕੈਂਟਸ ਨਾਲ ਜੁੜੇ ਮਾਮਲੇ 'ਚ ਫੜੇ ਜਾਣ ਦੀ ਖਬਰ ਹੈ।

ਲੰਡਨ ਦੀ ਮੈਟਰੋਪਾਲਿਟਨ ਪੁਲਸ ਦੇ ਇਕ ਬੁਲਾਰੇ ਨੇ ਆਖਿਆ ਕਿ ਇਸ ਪੜਾਅ 'ਚ ਅਸੀਂ ਕੋਈ ਵੀ ਵੇਰਵਾ ਸਾਂਝਾ ਕਰਨ 'ਚ ਸਮਰੱਥ ਨਹੀਂ ਹਾਂ। 51 ਸਾਲਾ ਜਾਬਿਰ ਮੋਤੀ ਵਿੱਤ ਪ੍ਰਬੰਧਕ ਦੇ ਤੌਰ 'ਤੇ ਦਾਊਦ ਇਬਰਾਹਿਮ ਅਤੇ ਉਸ ਦੀ ਪਤਨੀ ਮਹਜਬੀ ਦੋਹਾਂ ਦਾ ਹੀ ਕਰੀਬੀ ਦੱਸਿਆ ਜਾ ਰਿਹਾ ਹੈ।
ਜਾਬਿਰ ਦੀ ਸ਼ੁੱਕਰਵਾਰ ਨੂੰ ਹੋਈ ਗ੍ਰਿਫਤਾਰੀ ਭਾਰਤ ਅਤੇ ਬ੍ਰਿਟੇਨ ਵਿਚਾਲੇ ਖੁਫੀਆ ਜਾਣਕਾਰੀਆਂ ਦੇ ਆਦਾਨ-ਪ੍ਰਦਾਨ ਦਾ ਨਤੀਜਾ ਮੰਨੀ ਜਾ ਰਹੀ ਹੈ। ਇਸ ਵਿਚਾਲੇ ਬ੍ਰਿਟਿਸ਼ ਸਰਕਾਰ ਵੱਲੋਂ ਇਸ ਹਫਤੇ ਅੱਪਡੇਟ ਕੀਤੀਆਂ ਗਈਆਂ ਆਰਥਿਕ ਪਾਬੰਦੀਆਂ ਦੀ ਲਿਸਟ 'ਚ ਪਾਕਿਸਤਾਨ 'ਚ ਦਾਊਦ ਦੇ 3 ਪਤੇ ਸ਼ਾਮਲ ਹਨ। ਇਹ ਮਕਾਨ ਗਿਣਤੀ 37, ਹਾਊਸਿੰਗ ਅਥਾਰਟੀ (ਕਰਾਚੀ), ਨੂਰਾਬਾਦ (ਕਰਾਚੀ) ਦੇ ਪਹਾੜੀ ਖੇਤਰ 'ਚ ਇਕ ਆਲੀਸ਼ਾਨ ਬੰਗਲਾ ਅਤੇ ਕਰਾਚੀ ਦੇ ਹੀ ਕਲਿੰਫਟਨ ਇਲਾਕੇ ਸਾਊਦੀ ਮਸਜਿਦ ਕੋਲ ਸਥਿਤ ਵ੍ਹਾਈਟ ਹਾਊਸ ਸ਼ਾਮਲ ਹੈ। ਦਾਊਦ ਇਬਰਾਹਿਮ ਮੁੰਬਈ 'ਚ 1993 'ਚ ਹੋਏ ਲਗਾਤਾਰ ਬੰਬ ਧਮਾਕਿਆਂ 'ਚ ਮੁੱਖੀ ਦੋਸ਼ੀ ਹੈ।
ਗਰਮ ਹੈ ਲਖਨਊ 'ਚ ਬੱਕਰਿਆਂ ਦਾ ਬਜ਼ਾਰ
NEXT STORY