ਤਰਨਤਾਰਨ (ਰਮਨ) : ਲੰਡਨ 'ਚ ਬੇਰਹਿਮੀ ਨਾਲ ਕਤਲ ਕੀਤੇ ਕੁੜੀ ਕਿਰਨਦੀਪ ਕੌਰ ਦੀ ਮ੍ਰਿਤਕ ਦੇਹ ਸ਼ਨੀਵਾਰ ਨੂੰ ਤਰਨਤਾਰਨ ਦੇ ਪਿੰਡ ਪਿੱਦੀ ਪੁੱਜੀ। ਕਰੀਬ 2 ਸਾਲ ਪਹਿਲਾਂ ਪਰਿਵਾਰ ਨੇ ਜ਼ਮੀਨ ਵੇਚ ਅਤੇ 25 ਲੱਖ ਦਾ ਕਰਜ਼ਾ ਲੈ ਕੇ ਕੁੜੀ ਨੂੰ ਵਿਦੇਸ਼ ਭੇਜਿਆ ਸੀ। ਜਿਥੇ ਕਿ ਇਕ ਗੋਰੇ ਵੱਲੋਂ ਕਿਰਨਦੀਪ ਦਾ 12 ਜੁਲਾਈ ਦੀ ਸਵੇਰੇ ਉਸਦੇ ਘਰ 'ਚ ਹੀ ਚਾਕੂਆਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਤੇ ਨਸ਼ਾ ਤਸਕਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਹੈੱਡ ਕਾਂਸਟੇਬਲ ਤੇ ਇਕ ਕੁੜੀ ਨੂੰ ਲੱਗੀ ਗੋਲੀ
ਲਾਡਲੀ ਧੀ ਕਿਰਨਦੀਪ ਕੌਰ ਦੀ ਸ਼ਨੀਵਾਰ ਨੂੰ ਵਿਦੇਸ਼ ਤੋਂ ਮ੍ਰਿਤਕ ਦੇਹ ਪੁੱਜਣ 'ਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਨਮ ਅੱਖਾਂ ਨਾਲ ਪਰਿਵਾਰ ਤੇ ਪਿੰਡ ਵਾਸੀਆਂ ਨੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਬੀਤੀ 12 ਜੁਲਾਈ ਦੀ ਤੜਕਸਾਰ ਲੰਡਨ 'ਚ ਇੱਕ ਗੋਰੇ ਵਿਅਕਤੀ ਵੱਲੋਂ ਕਿਰਨਦੀਪ ਕੌਰ 'ਤੇ ਚਾਕੂਆਂ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ-ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ
ਪਿੰਡ ਪਿੱਦੀ ਦੇ ਕਿਸਾਨ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਵੱਲੋਂ ਆਪਣੀ ਜ਼ਮੀਨ ਵੇਚ ਅਤੇ 25 ਲੱਖ ਰੁਪਏ ਦਾ ਕਰਜ਼ਾ ਚੁੱਕ ਲਾਡਲੀ ਬੇਟੀ ਕਿਰਨਦੀਪ ਕੌਰ (24) ਨੂੰ ਘਰ ਦੀ ਹਾਲਤ ਸੁਧਾਰਣ ਦੇ ਮਕਸਦ ਨਾਲ ਲੰਡਨ ਭੇਜਿਆ ਸੀ, ਜਿਸ ਨੇ ਆਪਣੀ ਐੱਮ.ਐੱਸ.ਸੀ. ਦੀ ਪੜ੍ਹਾਈ ਮੁਕੰਮਲ ਕਰ ਦੇ ਹੋਏ ਵਰਕ ਪਰਮਿਟ ਹਾਸਲ ਕਰ ਲਿਆ, ਜੋ ਅੱਜ-ਕੱਲ ਇਕ ਗ੍ਰੋਸਰੀ ਸਟੋਰ ਵਿਚ ਕੰਮ ਕਰ ਰਹੀ ਸੀ।
ਇਹ ਵੀ ਪੜ੍ਹੋ-ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਏਅਰ ਇੰਡੀਆ ਨੇ ਲਿਆ ਵੱਡਾ ਫ਼ੈਸਲਾ, ਕਈ ਸਹੂਲਤਾਂ ਸ਼ਾਮਲ
ਬੀਤੇ ਐਤਵਾਰ ਸਵੇਰੇ ਜਦੋਂ ਕਿਰਨਦੀਪ ਕੌਰ ਆਪਣੇ ਘਰ ਵਿਚ ਮੌਜੂਦ ਸੀ ਤਾਂ ਇਕ ਗੋਰੇ ਵੱਲੋਂ ਘਰ ਅੰਦਰ ਦਾਖ਼ਲ ਹੋ ਚਾਕੂਆਂ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲੰਡਨ ਦੀ ਸੰਸਥਾ ਵੱਲੋਂ ਮ੍ਰਿਤਕ ਕਿਰਨਦੀਪ ਕੌਰ ਦੀ ਦੇਹ ਨੂੰ ਭਾਰਤ ਭੇਜਣ ਲਈ ਕਾਫ਼ੀ ਯਤਨ ਕਰਨੇ ਪਏ, ਜਿਸ ਦੇ ਚਲਦਿਆਂ ਸ਼ਨੀਵਾਰ ਸਵੇਰੇ ਉਸ ਦੀ ਮ੍ਰਿਤਕ ਦੇਹ ਪਿੰਡ ਪਿੱਦੀ ਵਿਖੇ ਪੁੱਜੀ, ਜਿਥੇ ਉਸ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਹੈਂ ਇਸ ਤਰ੍ਹਾਂ ਹੋਇਆ ਸਸਕਾਰ! ਸ਼ਮਸ਼ਾਨ ਘਾਟ ਦੀ ਹਾਲਤ ਵੇਖ ਪਰਿਵਾਰ ਦੇ ਉੱਡੇ ਹੋਸ਼, ਮਜ਼ਬੂਰੀ 'ਚ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
-
ਫਿਰੋਜ਼ਪੁਰ ਪੁਲਸ ਦੀ ਵੱਡੀ ਕਾਰਵਾਈ, 14 ਜਣਿਆਂ ਨੂੰ ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ
NEXT STORY