ਜੰਮੂ (ਵਾਰਤਾ)- ਜੰਮੂ ਦੇ ਰਣਬੀਰ ਸਿੰਘ ਪੁਰਾ ਸੈਕਟਰ ’ਚ ਕੌਮਾਂਤਰੀ ਸਰਹੱਦ (ਆਈ.ਬੀ.) ’ਤੇ ਤਾਇਨਾਤ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਘੁਸਪੈਠ ਦੀ ਇਕ ਹੋਰ ਕੋਸ਼ਿਸ਼ ਅਸਫ਼ਲ ਕਰ ਦਿੱਤੀ ਅਤੇ ਸੁਰੱਖਿਆ ਫ਼ੋਰਸਾਂ ਨੇ ਭਾਰਤੀ ਸਰਹੱਦ ’ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇਕ ਪਾਕਿਸਤਾਨੀ ਮਹਿਲਾ ਨੂੰ ਮਾਰ ਦਿੱਤਾ। ਬੀ.ਐੱਸ.ਐੱਫ. ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀ.ਐੱਸ.ਐੱਫ. ਨੇ ਦੱਸਿਆ ਕਿ ਸਰਹੱਦ ’ਤੇ ਚੌਕਸੀ ਕਰ ਰਹੇ ਨੀਮ ਫ਼ੌਜੀ ਫ਼ੋਰਸ ਦੇ ਜਵਾਨਾਂ ਦੇ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਮਹਿਲਾ ਘੁਸਪੈਠੀਏ ਨੇ ਸਰਹੱਦ ਦੀ ਬਾੜ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਜਿਸ ’ਤੇ ਫ਼ੌਜ ਦੇ ਜਵਾਨਾਂ ਨੂੰ ਮਜ਼ਬੂਰੀ ’ਚ ਗੋਲੀਆਂ ਚਲਾਉਣੀਆਂ ਪਈਆਂ।
ਇਹ ਵੀ ਪੜ੍ਹੋ : ਤਾਲਿਬਾਨ ਨੇ ਮਦਦ ਲਈ ਭਾਰਤ ਦਾ ਕੀਤਾ ਧੰਨਵਾਦ, ਕਿਹਾ- ਦੋਹਾਂ ਦੇਸ਼ਾਂ ਦੇ ਸੰਬੰਧ ਬਹੁਤ ਮਹੱਤਵਪੂਰਨ
ਬੀ.ਐੱਸ.ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਜਵਾਨਾਂ ਨੇ ਐਤਵਾਰ ਰਾਤ ਆਰ.ਐੱਸ. ਪੁਰਾ ’ਚ ਸ਼ੱਕੀ ਗਤੀਵਿਧੀਆਂ ਦੇਖੀਆਂ ਅਤੇ ਕਈ ਵਾਰ ਸਰਹੱਦ ਪਾਰ ਨਹੀਂ ਕਰਨ ਦੀ ਚਿਤਾਵਨੀ ਦਿੱਤੀ। ਇਸ ਦੇ ਬਾਵਜੂਦ ਘੁਸਪੈਠੀਆ ਮਹਿਲਾ ਹਮਲਾਵਰ ਤਰੀਕੇ ਨਾਲ ਸਰਹੱਦ ਵੱਲ ਦੌੜ ਕੇ ਆ ਰਹੀ ਸੀ। ਬੀ.ਐੱਸ.ਐੱਫ. ਬੁਲਾਰੇ ਨੇ ਕਿਹਾ ਕਿ ਐਤਵਾਰ ਰਾਤ ਜਵਾਨਾਂ ਨੇ ਆਰ.ਐੱਸ. ਪੁਰਾ ਇਲਾਕੇ ’ਚ ਇਕ ਸ਼ੱਕੀ ਗਤੀਵਿਧੀ ਦੇਖੀ ਅਤੇ ਘੁਸਪੈਠੀਏ ਨੂੰ ਕਈ ਵਾਰ ਸਰਹੱਦ ਪਾਰ ਨਾ ਕਰਨ ਦੀ ਚਿਤਾਵਨੀ ਦਿੱਤੀ। ਘੁਸਪੈਠੀਆ ਮਹਿਲਾ ਹਾਲਾਂਕਿ ਸਰਹੱਦ ’ਤੇ ਲੱਗੀਆਂ ਕੰਡੀਲੀਆਂ ਤਾਰਾਂ ਪਾਰ ਕਰ ਕੇ ਭਾਰਤੀ ਸਰਹੱਦ ਵੱਲ ਦੌੜ ਰਹੀ ਸੀ। ਉਨ੍ਹਾਂ ਕਿਹਾ,‘‘ਬੀ.ਐੱਸ.ਐੱਫ. ਦੇ ਚੌਕਸ ਜਵਾਨਾਂ ਨੇ ਗੋਲੀਆਂ ਚਲਾਈਆਂ ਅਤੇ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੀ ਮਹਿਲਾ ਨੂੰ ਬਾੜ ਨੇੜੇ ਮਾਰ ਸੁੱਟਿਆ ਅਤੇ ਘੁਸਪੈਠ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੀ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਟਰੱਕਾਂ ਦੀ ਐਂਟਰੀ ਅਤੇ ਨਿਰਮਾਣ ਗਤੀਵਿਧੀਆਂ ’ਤੇ ਰੋਕ ਜਾਰੀ ਰਹੇਗੀ: ਦਿੱਲੀ ਸਰਕਾਰ
NEXT STORY