ਅਗਰਤਲਾ, (ਏਜੰਸੀ)-ਤ੍ਰਿਪੁਰਾ ਦੇ ਉਨਾਕੋਟੀ ਜ਼ਿਲੇ ’ਚ ਭਾਰਤੀ ਸਰਹੱਦ ’ਚ ਵੜੇ ਸ਼ੱਕੀ ਬੰਗਲਾਦੇਸ਼ੀ ਸਮੱਗਲਰ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਈਰਾਨੀ ਪੁਲਸ ਥਾਣੇ ਦੇ ਮਗੁਰੁਲੀ ਇਲਾਕੇ ’ਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਗਸ਼ਤ ਦੌਰਾਨ ਬੀ. ਐੱਸ. ਐੱਫ. ਜਵਾਨਾਂ ਨੇ ਸ਼ੱਕੀ ਬੰਗਲਾਦੇਸ਼ੀ ਸਮੱਗਲਰਾਂ ਦੇ ਸਮੂਹ ਦੀ ਸਰਗਰਮੀ ਵੇਖੀ।
ਜਦੋਂ ਜਵਾਨਾਂ ਨੇ ਸਮੱਗਲਰਾਂ ਨੂੰ ਰੁਕਣ ਦੀ ਚਿਤਾਵਨੀ ਦਿੱਤੀ ਤਾਂ ਉਨ੍ਹਾਂ ਨੇ ਹਥਿਆਰਾਂ ਨਾਲ ਜਵਾਨਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਆਤਮ-ਰੱਖਿਆ ’ਚ ਬੀ. ਐੱਸ. ਐੱਫ. ਦੇ ਜਵਾਨਾਂ ਨੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਸਮੱਗਲਰਾਂ ਦਾ ਸਮੂਹ ਹਨੇਰੇ ਦਾ ਫਾਇਦਾ ਚੁੱਕ ਕੇ ਭੱਜਣ ’ਚ ਸਫਲ ਰਿਹਾ। ਤਲਾਸ਼ੀ ਮੁਹਿੰਮ ਦੌਰਾਨ ਗੋਲੀਆਂ ਨਾਲ ਛੱਲਣੀ ਇਕ ਸ਼ੱਕੀ ਸਮੱਗਲਰ ਦੀ ਲਾਸ਼ ਭਾਰਤੀ ਸਰਹੱਦ ਦੇ ਅੰਦਰ ਪਾਈ ਗਈ।
Commonwealth ਮੈਡਲ ਜੇਤੂਆਂ ਨੇ PM ਮੋਦੀ ਨਾਲ ਕੀਤੀ ਮੁਲਾਕਾਤ
NEXT STORY