ਝਬਾਲ (ਨਰਿੰਦਰ) - ਝਬਾਲ ਵਿਖੇ ਗੱਡੀ ਨੂੰ ਰਸਤਾ ਨਾ ਦੇਣ ’ਤੇ ਹੋਏ ਤਕਰਾਰ ਤੋਂ ਬਾਅਦ ਟ੍ਰੈਕਟਰ ਚਾਲਕ ਨੌਜਵਾਨ ਵੱਲੋਂ ਚਲਾਈ ਗੋਲੀ ਨਾਲ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਨਮ ਪੁੱਤਰ ਗੁਰਵਿੰਦਰ ਸਿੰਘ ਵਾਸੀ ਅੱਡਾ ਝਬਾਲ ਗੱਡੀ ’ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਟ੍ਰੈਕਟਰ ਲੈ ਕੇ ਆ ਰਹੇ ਕੀਰਤ ਨਾਂ ਦੇ ਨੌਜਵਾਨ ਵੱਲੋਂ ਰਸਤਾ ਨਾ ਦੇਣ ’ਤੇ ਉਨ੍ਹਾਂ ਦਾ ਆਪਸੀ ਤਕਰਾਰ ਹੋ ਗਿਆ।
ਰੌਲਾ- ਰੱਪਾ ਸੁਣ ਕੇ ਜਦੋਂ ਸਨਮ ਦੇ ਪਿਤਾ ਗੁਰਵਿੰਦਰ ਸਿੰਘ ਅਤੇ ਚਾਚਾ ਕੁਲਵਿੰਦਰ ਸਿੰਘ ਮਿੰਟੂ ਉਥੇ ਪੁੱਜੇ ਤਾਂ ਟ੍ਰੈਕਟਰ ਚਾਲਕ ਨੇ ਆਪਣੇ ਡੱਬ ’ਚੋਂ ਪਿਸਤੌਲ ਕੱਢ ਕੇ ਦੋਵਾਂ ਭਰਾਵਾਂ ਦੇ ਗੋਲੀ ਮਾਰ ਦਿੱਤੀ, ਜਿਸ ਨਾਲ ਗੁਰਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਤੁਰੰਤ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਚੰਡੀਗੜ੍ਹ ਟ੍ਰਾਈਸਿਟੀ ਦੇ ਰੀਅਲ ਅਸਟੇਟ ਦਾ ਬਦਲੇਗਾ ਚਿਹਰਾ! ਸਲਮਾਨ ਖਾਨ ਤੇ GB ਰਿਐਲਟੀ ਨੇ ਕੀਤਾ ਵੱਡਾ ਐਲਾਨ
NEXT STORY