ਵੈੱਬ ਡੈਸਕ- ਭਾਰਤ ਸਰਕਾਰ ਦੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ 100 ਅਹੁਦਿਆਂ 'ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਜੂਨੀਅਰ ਟੈਲੀਕਾਮ ਅਫ਼ਸਰ ਦੇ 100 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਕ
ਉਮੀਦਵਾਰ 3 ਜੁਲਾਈ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਮਾਨਤਾ ਪ੍ਰਾਪਤ ਸੰਸਥਾ ਤੋਂ ਦੂਰਸੰਚਾਰ, ਇਲੈਕਟ੍ਰਾਨਿਕਸ, ਰੇਡੀਓ, ਕੰਪਿਊਟਰ, ਬਿਜਲੀ, ਇੰਫਾਰਮੇਸ਼ਨ ਤਕਨਾਲੋਜੀ ਵਿਸ਼ਿਆਂ 'ਚੋਂ ਇਕ 'ਚ ਇੰਜੀਨੀਅਰਿੰਗ 'ਚ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਉੱਥੇ ਹੀ ਕੁਝ ਵਿਸ਼ਿਆਂ 'ਚ ਐੱਮਟੇਕ ਦੀ ਡਿਗਰੀ ਪ੍ਰਾਪਤ ਕਰ ਚੁੱਕੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ ਉਮਰ 30 ਸਾਲ ਤੈਅ ਕੀਤੀ ਗਈ ਹੈ। ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ 'ਚ ਨਿਯਮ ਅਨੁਸਾਰ ਛੋਟ ਦਿੱਤੀ ਜਾਵੇਗੀ।
ਤਨਖਾਹ
ਉਮੀਦਵਾਰ ਨੂੰ ਹਰ ਮਹੀਨੇ 45,000-55,000 ਰੁਪਏ ਤਨਖਾਹ ਮਿਲੇਗੀ। ਹੋਰ ਅਲਾਊਂਸ ਦਾ ਲਾਭ ਵੀ ਮਿਲੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਕੇਂਦਰੀ ਕਰਮਚਾਰੀਆਂ ਨੂੰ 8th Pay Commission ਤੋਂ ਪਹਿਲਾਂ ਮਿਲ ਸਕਦੈ ਤੋਹਫ਼ਾ, ਜੁਲਾਈ ਤੋਂ DA...
NEXT STORY