ਲਖਨਊ- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਪ੍ਰਦੂਸ਼ਣ ਸਿਰਫ ਇਕ ਜਾਂ ਦੋ ਸੂਬਿਆਂ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਸਮੱਸਿਆ ਹੈ। ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
ਅੱਜ ਭਾਵ ਮੰਗਲਵਾਰ ਇਕ ਟਵੀਟ ਰਾਹੀਂ ਉਨ੍ਹਾਂ ਕਿਹਾ ਕਿ ਦਿੱਲੀ ਦੀ ਸਮੱਸਿਆ ਓਨੀ ਭਿਆਨਕ ਨਹੀਂ, ਜਿੰਨੀ ਦੇਸ਼ ਦੇ ਕਈ ਹੋਰਨਾਂ ਸ਼ਹਿਰਾਂ ਦੀ ਹੈ। ਯੂ. ਪੀ. ਦੇ ਕਈ ਸ਼ਹਿਰਾਂ ਦੀ ਹਾਲਤ ਦਿੱਲੀ ਨਾਲੋਂ ਵੀ ਮਾੜੀ ਹੈ। ਇਸ ਦੇ ਮੂਲ ਕਾਰਣਾਂ ਨੂੰ ਸਮਝ ਕੇ ਉਨ੍ਹਾਂ ਵੱਲ ਢੁੱਕਵਾਂ ਧਿਆਨ ਦੇਣਾ ਜ਼ਰੂਰੀ ਹੈ। ਸਰਕਾਰੀ ਲਾਪਰਵਾਹੀ ਕਾਰਣ ਪ੍ਰਦੂਸ਼ਣ ਦੀ ਸਮੱਸਿਆ ਨੇ ਗੰਭੀਰ ਰੂਪ ਧਾਰਨ ਕੀਤਾ ਹੈ। ਇਸ ਸਬੰਧੀ ਠੋਸ ਨੀਤੀ ਅਤੇ ਪ੍ਰੋਗਰਾਮ ਬਣਨੇ ਚਾਹੀਦੇ ਹਨ।
ਸ਼ਿਵ ਸੇਨਾ ਨੇ ਭਾਜਪਾ ਦੀ ਤੁਲਨਾ ਮੁਹੰਮਦ ਗੌਰੀ ਦੇ ‘ਧੋਖੇ’ ਨਾਲ ਕੀਤੀ
NEXT STORY