ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਪਿਛਲੇ 5 ਸਾਲਾਂ ’ਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖ਼ਿਲਾਫ਼ 56 ਮਾਮਲੇ ਦਰਜ ਕੀਤੇ ਹਨ ਅਤੇ 22 ਮਾਮਲਿਆਂ ’ਚ ਚਾਰਜਸ਼ੀਟ ਦਾਇਰ ਕੀਤੀ ਹੈ। ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਜਤਿੰਦਰ ਸਿੰਘ ਨੇ ਬੁੱਧਵਾਰ ਨੂੰ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਸਦਨ ’ਚ ਜੋ ਰਾਜਵਾਰ ਅੰਕੜੇ ਪੇਸ਼ ਕੀਤੇ, ਉਸ ਮੁਤਾਬਕ ਸਾਲ 2017 ਅਤੇ 2022 ਦਰਮਿਆਨ ਆਂਧਰਾ ਪ੍ਰਦੇਸ਼ ’ਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖ਼ਿਲਾਫ਼ 10 ਮਾਮਲੇ ਦਰਜ ਕੀਤੇ ਗਏ।
ਉੱਤਰ ਪ੍ਰਦੇਸ਼ ਅਤੇ ਕੇਰਲ ’ਚ ਅਜਿਹੇ 6-6, ਪੱਛਮੀ ਬੰਗਾਲ ਅਤੇ ਅਰੁਣਾਚਲ ਪ੍ਰਦੇਸ਼ ’ਚ 5-5, ਤਾਮਿਲਨਾਡੂ ’ਚ 4, ਮਣੀਪੁਰ, ਦਿੱਲੀ ਅਤੇ ਬਿਹਾਰ ’ਚ 3-3 ਮਾਮਲੇ ਦਰਜ ਕੀਤੇ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਅਤੇ ਕਰਨਾਟਕ ’ਚ 2-2 ਅਤੇ ਹਰਿਆਣਾ, ਛੱਤੀਸਗੜ੍ਹ, ਮੇਘਾਲਿਆ, ਉੱਤਰਾਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਲਕਸ਼ਦੀਪ ’ਚ 1-1 ਮਾਮਲੇ ਦਰਜ ਕੀਤੇ ਗਏ।
ਗੁਜਰਾਤ ਚੋਣ ਨਤੀਜੇ: ਭਾਜਪਾ ਨੇ ਬਣਾਈ ਵੱਡੀ ਲੀਡ, AAP ਨੇ ਜਿੱਤੀਆਂ 3 ਸੀਟਾਂ, ਜਾਣੋ ਕਾਂਗਰਸ ਦਾ ਹਾਲ
NEXT STORY