ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ 12ਵੀਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਸੀਬੀਐੱਸਈ 12ਵੀਂ ਬੋਰਡ ਪ੍ਰੀਖਿਆ 'ਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਮੰਗਲਵਾਰ ਨੰ ਐਲਾਨ ਕੀਤਾ। ਇਸ ਸਾਲ 88.39 ਫੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜੋ ਪਿਛਲੇ ਸਾਲ ਦੇ 87.98 ਫੀਸਦੀ ਪਾਸ ਤੋਂ ਥੋੜ੍ਹੀ ਵੱਧ ਹੈ। ਕੁੜੀਆਂ ਨੇ ਜਿੱਥੇ 91.64 ਫੀਸਦੀ ਪਾਸ ਫੀਸਦੀ ਹਾਸਲ ਕੀਤਾ ਹੈ, ਉੱਥੇ ਹੀ ਮੁੰਡਿਆਂ ਦਾ ਪਾਸ ਫੀਸਦੀ 85.70 ਫੀਸਦੀ ਰਿਹਾ। ਟਰਾਂਸਜੈਂਡਰ ਉਮੀਦਵਾਰਾਂ ਨੇ ਪਿਛਲੇ ਸਾਲ ਦੇ 50 ਫੀਸਦੀ ਦੇ ਮੁਕਾਬਲੇ 100 ਫੀਸਦੀ ਪਾਸ ਫੀਸਦੀ ਪਾਸ ਕੀਤਾ ਹੈ।
ਕੁੱਲ 1,11,544 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਦੋਂ ਕਿ 24,867 ਉਮੀਦਵਾਰਾਂ ਨੇ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। 1.29 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਕੰਪਾਰਟਮੈਂਟ 'ਚ ਰੱਖਿਆ ਗਿਆ ਹੈ। ਜਮਾਤ 12ਵੀਂ ਬੋਰਡ ਪ੍ਰੀਖਿਆ 'ਚ ਕੁੱਲ 16,92,794 ਵਿਦਿਆਰਥੀ ਸ਼ਾਮਲ ਹੋਏ ਸਨ। ਵਿਦਿਆਰਥੀ ਆਪਣਾ ਸਕੋਰਕਾਰਡ ਅਧਿਕਾਰਤ ਵੈੱਬਸਾਈਟ cbse.gov.in, cbseresults.nic.in ਅਤੇ results.cbse.nic.in 'ਤੇ ਜਾ ਕੇ ਚੈੱਕ ਕਰ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ ; ਭਾਰਤੀ ਫ਼ੌਜ ਨੇ 3 ਹੋਰ ਅੱਤਵਾਦੀ ਕੀਤੇ ਢੇਰ, ਮਾਰ ਮੁਕਾਇਆ ਲਸ਼ਕਰ ਦਾ ਕਮਾਂਡਰ
NEXT STORY