ਲੁਧਿਆਣਾ (ਵਿੱਕੀ) : ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ.ਆਈ.ਏ.ਐੱਸ.ਸੀ.ਈ.) ਵੱਲੋਂ ਆਈ.ਐੱਸ.ਸੀ. (12ਵੀਂ ਕਲਾਸ) ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਪ੍ਰੀਖਿਆਵਾਂ ਦੇ ਦੂਜੇ ਦਿਨ ਅੱਜ ਸ਼ਹਿਰ ਦੇ ਵੱਖ-ਵੱਖ ਕੇਂਦਰਾਂ ’ਤੇ ਇੰਗਲਿਸ਼ ਵਿਸ਼ੇ ਦਾ ਪੇਪਰ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਵੇਚਣ 'ਤੇ ਤੁਰੀ ਆਮ ਆਦਮੀ ਪਾਰਟੀ: ਰਾਜਾ ਵੜਿੰਗ
ਇਸ ਤੋਂ ਪਹਿਲਾਂ ਕੱਲ ਸਾਈਕੋਲੋਜੀ (ਮਨੋਵਿਗਿਆਨ) ਵਿਸ਼ੇ ਦੀ ਪ੍ਰੀਖਿਆ ਦੇ ਨਾਲ ਇਨ੍ਹਾਂ ਬੋਰਡ ਪ੍ਰੀਖਿਆਵਾਂ ਦਾ ਆਗਾਜ਼ ਹੋਇਆ ਸੀ। ਪ੍ਰੀਖਿਆ ਕੇਂਦਰ ਤੋਂ ਬਾਹਰ ਨਿਕਲੇ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਂਸ਼ਨ ਦੇ ਪ੍ਰੀਖਿਆ ਕੇਂਦਰ ਦੇ ਬਾਹਰ ਵਿਦਿਆਰਥੀਆਂ ਨੇ ਦੱਸਿਆ ਕਿ ਇੰਗਲਿਸ਼ ਦਾ ਪੇਪਰ ਕੁਲ ਮਿਲਾ ਕੇ ਠੀਕ ਸੀ ਪਰ ਗ੍ਰਾਮਰ ਵਾਲਾ ਹਿੱਸਾ ਕਾਫੀ ਮੁਸ਼ਕਲ ਰਿਹਾ ਜਿਸ ਨੂੰ ਹੱਲ ਕਰਨ ਵਿਚ ਉਨ੍ਹਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਲ੍ਹਾ ਟਾਸਕ ਫੋਰਸ ਟੀਮ ਨੇ ਗਿੱਲ ਰੋਡ ਸਥਿਤ ਦੁਕਾਨਾਂ ’ਤੇ ਮਾਰੇ ਛਾਪੇ, ਬਾਲ ਮਜ਼ਦੂਰੀ ਖ਼ਿਲਾਫ਼ ਕੀਤਾ ਜਾਗਰੂਕ
NEXT STORY