ਨਵੀਂ ਦਿੱਲੀ — ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਨੈਸ਼ਨਲ ਪਾਪੁਲੇਸ਼ਨ ਰਜਿਸਟਰ ਭਾਵ ਕਿ ਐੱਨ.ਪੀ.ਆਰ. ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਅਣਮਿੱਥੇ ਸਮੇਂ ਤਕ ਲਈ ਰੋਕ ਦਿੱਤਾ ਹੈ। ਐੱਨ.ਪੀ.ਆਰ. ਦੀ ਪ੍ਰਕਿਰਿਆ ਕਈ ਸੂਬਿਆਂ 'ਚ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਦੇ ਵਧਣ ਕਾਰਨ ਅਤੇ ਇਸ ਦੇ ਸੰਭਾਵਿਤ ਖਤਰਿਆਂ ਦਾ ਮੁਲਾਂਕਣ ਕਰਦੇ ਹੋਏ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਅਗਲੇ ਆਦੇਸ਼ ਤਕ ਐੱਨ.ਪੀ.ਆਰ. ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਮੁਅੱਤਲ ਕੀਤੀ ਜਾਂਦੀ ਹੈ।
ਐੱਨ.ਪੀ.ਆਰ. 'ਤੇ ਕੋਰੋਨਾ ਨੇ ਲਾਇਆ ਰੋਕ
ਦੱਸਣਯੋਗ ਹੈ ਕਿ 2021 ਦੀ ਜਨਗਣਨਾ ਦੋ ਪੜਾਅਵਾਂ 'ਚ ਪੂਰੀ ਕੀਤੀ ਜਾਣੀ ਸੀ। ਇਸ ਦੇ ਤਹਿਤ ਪਹਿਲੇ ਪੜਾਅ 'ਚ ਅਪ੍ਰੈਲ 2020 ਤੋਂ ਸਤੰਬਰ 2020 ਤਕ ਘਰਾਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਸੂਚੀਬੱਧ ਕਰਨ ਦਾ ਕੰਮ ਹੈ। ਦੂਜੇ ਪੜਾਅ 'ਚ 9 ਤੋਂ 28 ਫਰਵਰੀ 2021 ਤਕ ਜਨਸੰਖਿਆ ਗਿਣਤੀ ਦਾ ਕੰਮ ਪ੍ਰਸਤਾਵਿਤ ਹੈ। ਐੱਨ.ਪੀ.ਆਰ. ਨੂੰ ਅਪਡੇਟ ਕਰਨ ਦਾ ਕੰਮ ਪਹਿਲੇ ਪੜਾਅ 'ਚ ਹੋਣਾ ਹੈ ਪਰ ਵਾਇਰਸ ਕਾਰਨ ਫਿਲਹਾਲ ਇਸ ਨੂੰ ਰੋਕ ਦਿੱਤਾ ਗਿਆ ਹੈ।
14 ਅਪ੍ਰੈਲ ਤਕ ਪੂਰੇ ਦੇਸ਼ 'ਚ ਲਾਕਡਾਊਨ
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕੇਂਦਰ ਸਰਕਾਰ ਨੇ 14 ਅਪ੍ਰੈਲ ਤਕ ਪੂਰੇ ਦੇਸ਼ 'ਚ ਲਾਕਡਾਊਨ ਐਲਾਨ ਕਰ ਰੱਖਿਆ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹਰੇਕ ਤਰ੍ਹਾਂ ਦੀਆਂ ਸਰਗਰਮੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਸਾਰੇ ਮੰਤਰਾਲਿਆਂ ਨੂੰ ਸਖਤੀ ਨਾਲ ਲਾਕਡਾਊਨ ਦਾ ਪਾਲਣ ਕਰਨ ਨੂੰ ਕਿਹਾ ਹੈ।
ਆਖਰਕਾਰ 21 ਦਿਨਾਂ ਦਾ ਹੀ ਲਾਕ ਡਾਊਨ ਕਿਉਂ? ਜਾਣੋ ਕੀ ਹੈ ਇਸ ਦੇ ਪਿੱਛੇ ਤਰਕ
NEXT STORY