ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ 'ਚ ਬੜ੍ਹਤ ਹਾਸਲ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਕਿਹਾ ਕਿ ਰਾਜ 'ਚ ਉਸ ਦੀ ਜਿੱਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਰ ਹੋਈ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀ ਚੋਣ ਮੁਹਿੰਮ ਨੂੰ ਪ੍ਰਧਾਨ ਮੰਤਰੀ ਮੋਦੀ 'ਤੇ ਜਨਮਤ ਸੰਗ੍ਰਹਿ ਵਜੋਂ ਤਬਦੀਲ ਕਰ ਦਿੱਤਾ ਸੀ ਪਰ ਉਸ ਦੀ ਇਸ ਕੋਸ਼ਿਸ਼ ਨੂੰ ਜਨਤਾ ਨੇ ਠੁਕਰਾ ਦਿੱਤੀ।
ਉਨ੍ਹਾਂ ਨੇ ਟਵੀਟ ਕੀਤਾ,''ਕਰਨਾਟਕ 'ਚ ਇਹ ਤੈਅ ਹੋ ਗਿਆ ਹੈ ਕਿ ਕਾਂਗਰਸ ਦੀ ਜਿੱਤ ਅਤੇ ਪ੍ਰਧਾਨ ਮੰਤਰੀ ਹਾਰ ਹੋਈ ਹੈ। ਭਾਜਪਾ ਨੇ ਚੋਣ ਪ੍ਰਚਾਰ ਨੂੰ ਪ੍ਰਧਾਨ ਮੰਤਰੀ 'ਤੇ ਜਨਮਤ ਸੰਗ੍ਰਹਿ ਵਜੋਂ ਦੇ ਦਿੱਤਾ ਸੀ ਅਤੇ ਰਾਜ ਨੂੰ ਉਨ੍ਹਾਂ ਦਾ ਆਸ਼ੀਰਵਾਦ ਮਿਲਣ 'ਤੇ ਕੇਂਦਰਿਤ ਕਰ ਦਿੱਤਾ ਸੀ। ਇਸ ਨੂੰ ਜਨਤਾ ਨੇ ਖਾਰਜ ਕਰ ਦਿੱਤਾ ਹੈ।'' ਉਨ੍ਹਾਂ ਦਾ ਕਹਿਣਾ ਸੀ,''ਕਾਂਗਰਸ ਪਾਰਟੀ ਇਹ ਚੋਣ ਲੋਕਾਂ ਦੀ ਰੋਜ਼ੀ-ਰੋਟੀ, ਖਾਧ ਸੁਰੱਖਿਆ, ਕਿਸਾਨਾਂ ਦੀ ਸਮੱਸਿਆ, ਬਿਜਲੀ ਸਪਲਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਲੜੀ ਸੀ।'' ਰਮੇਸ਼ ਨੇ ਦਾਅਵਾ ਕੀਤਾ,''ਪ੍ਰਧਾਨ ਮੰਤਰੀ ਨੇ ਵੰਡ ਪੈਦਾ ਕਰਨ ਅਤੇ ਧਰੁਵੀਕਰਨ ਦੀ ਕੋਸ਼ਿਸ਼ ਕੀਤੀ। ਕਰਨਾਟਕ 'ਚ ਵੋਟ ਬੈਂਗਲੁਰੂ 'ਚ ਇਕ ਅਜਿਹੇ ਇੰਜਣ ਲਈ ਦਿੱਤਾ ਗਿਆ ਹੈ, ਜੋ ਸਮਾਜਿਕ ਸਦਭਾਵਨਾ ਨਾਲ ਆਰਥਿਕ ਵਿਕਾਸ ਕਰ ਸਕੇ।'' ਦੱਸਣਯੋਗ ਹੈ ਕਿ ਕਰਨਾਟਕ 'ਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਸ਼ਨੀਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਅਨੁਸਾਰ 113 ਦੇ ਜਾਦੁਈ ਅੰਕੜੇ ਪਾਰ ਕਰਦੇ ਹੋਏ ਸੂਬੇ 'ਚ ਆਪਣੇ ਦਮ 'ਤੇ ਸਰਕਾਰ ਬਣਾਉਂਦੀ ਅਤੇ ਦੱਖਣ 'ਚ ਭਾਜਪਾ ਦੇ ਇਕਮਾਤਰ ਗੜ੍ਹ ਕਰਨਾਟਕ 'ਚ ਸੇਂਧ ਲਗਾਉਣ ਦੀ ਰਾਹ 'ਤੇ ਦਿੱਸ ਹੀ ਹੈ।
ਸਿੱਧਰਮਈਆ ਦਾ ਦਾਅਵਾ- ਕਾਂਗਰਸ ਜਿੱਤੇਗੀ 120 ਤੋਂ ਵੱਧ ਸੀਟਾਂ, ਅਸੀਂ ਆਪਣੇ ਦਮ 'ਤੇ ਬਣਾਵਾਂਗੇ ਸਰਕਾਰ
NEXT STORY