ਚੰਬਾ—ਮਣੀਮਹੇਸ਼ ਯਾਤਰਾ 'ਤੇ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਗੱਡੀ ਡੂੰਘੀ ਖੱਡ 'ਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 2 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਅੱਜ ਭਾਵ ਸ਼ੁੱਕਰਵਾਰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸ਼ਰਧਾਲੂ ਸਕਾਰਪਿਓ ਗੱਡੀ 'ਚ ਸਵਾਰ ਹੋ ਕੇ ਚੰਬਾ ਦੀ ਮਸ਼ਹੂਰ ਮਣੀਮਹੇਸ਼ ਯਾਤਰਾ ਲਈ ਜਾ ਰਹੇ ਸਨ। ਇਸ ਦੌਰਾਨ ਚੰਬਾ ਤੋਂ 20 ਕਿਲੋਮੀਟਰ ਦੂਰ ਡਰਾਡਾ 'ਚ ਪੁਲਸ ਚੌਕੀ ਦੇ ਨੇੜੇ ਡਰਾਈਵਰ ਦੀ ਲਾਪਰਵਾਹੀ ਕਾਰਨ ਗੱਡੀ ਡੂੰਘੀ ਖੱਡ 'ਚ ਡਿੱਗ ਪਈ। ਹਾਦਸੇ ਦੌਰਾਨ ਗੱਡੀ 'ਚ ਸਵਾਰ 9 ਲੋਕਾਂ 'ਚ 2 ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਚੰਬਾ ਦੇ ਸਥਾਨਿਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।
ਮੈਕਰੋਂ ਨੇ ਪੀ.ਐੱਮ. ਮੋਦੀ ਨੂੰ ਦਿਖਾਈ ਇਤਿਹਾਸਿਕ ਇਮਾਰਤ
NEXT STORY