ਬਹਿਰਾਈਚ/ਯੂਪੀ (ਏਜੰਸ)- ਬਹਿਰਾਈਚ ਜ਼ਿਲ੍ਹੇ ਵਿੱਚ ਨੇਪਾਲ ਸਰਹੱਦ ਨਾਲ ਲੱਗਦੇ ਰੂਪੈਡੀਹਾ ਖੇਤਰ ਵਿੱਚ ਪੁਲਸ ਨੇ ਕਥਿਤ ਤੌਰ 'ਤੇ ਨੇਪਾਲ ਤੋਂ ਤਸਕਰੀ ਕਰ ਲਿਆਂਦੀ ਜਾ ਰਹੀ ਲਗਭਗ 2 ਕਰੋੜ ਰੁਪਏ ਕੀਮਦ ਦੀ ਚਰਸ ਬਰਾਮਦ ਕੀਤੀ ਹੈ ਅਤੇ 2 ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ (ਸ਼ਹਿਰ) ਰਾਮਾਨੰਦ ਪ੍ਰਸਾਦ ਕੁਸ਼ਵਾਹਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨੇਪਾਲ ਤੋਂ 2 ਨੌਜਵਾਨ ਨਸ਼ੀਲੇ ਪਦਾਰਥ ਲੈ ਕੇ ਰੂਪੈਡੀਹਾ ਖੇਤਰ ਵਿੱਚ ਆਉਣ ਵਾਲੇ ਹਨ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਸ਼ੱਕ ਦੇ ਆਧਾਰ 'ਤੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਤਲਾਸ਼ੀ ਲਈ।
ਉਨ੍ਹਾਂ ਕਿਹਾ ਕਿ ਇਸ ਦੌਰਾਨ 4.50 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਗਈ, ਜਿਸਨੂੰ ਉਨ੍ਹਾਂ ਦੇ ਢਿੱਡ ਨਾਲ ਬੰਨ੍ਹ ਕੇ ਲੁਕਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਦੋਵਾਂ ਮੋਟਰਸਾਈਕਲ ਸਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਬਹਿਰਾਈਚ ਦੇ ਸ਼ਾਹਪੁਰ ਜੋਤ ਹਠੀਲਾ ਵਾਸੀ ਮੁਹੰਮਦ ਹਨੀਫ਼, ਅਤੇ ਕਰੀਮ ਪਿੰਡ ਵਾਸੀ ਹਵਾਲਦਾਰ ਖਾਨ ਹੋਈ ਹੈ। ਕੁਸ਼ਵਾਹਾ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, "ਦੋਵਾਂ ਨਸ਼ਾ ਤਸਕਰਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਨੇਪਾਲ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਸਨ।"
ਕੀੜੇ ਖੁਆ ਦਿੱਤੇ! ਮਿਸ ਯੂਨੀਵਰਸ ਫਾਈਨਲਿਸਟ ਨੇ Swiggy 'ਤੇ ਕੱਢਿਆ ਗੁੱਸਾ
NEXT STORY