ਨਵੀਂ ਦਿੱਲੀ- ਜੇਕਰ ਤੁਸੀਂ ਕਿਸੇ ਮਸ਼ਹੂਰ ਬ੍ਰਾਂਡ ਤੋਂ ਖਾਣਾ ਆਰਡਰ ਕਰਦੇ ਹੋ ਅਤੇ ਉਸ 'ਚ ਕੀੜਾ ਨਿਕਲ ਜਾਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ? ਇਹ ਮਿਸ ਯੂਨੀਵਰਸ ਇੰਡੀਆ 2024 ਦੀ ਫਾਈਨਲਿਸਟ ਚਾਯਨਿਕਾ ਦੇਬਨਾਥ ਨਾਲ। ਚਾਯਨਿਕਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਜਿਸ 'ਚ ਉਸ ਨੇ ਦੱਸਿਆ ਕਿ ਜਦੋਂ ਉਸ ਨੇ ਸਵਿਗੀ ਤੋਂ ਖਾਣਾ ਆਰਡਰ ਕੀਤਾ ਤਾਂ ਉਸ ਦੀ ਡਿਸ਼ 'ਚ ਕੀੜੇ ਨਿਕਲੇ। ਉਸ ਦੀ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਨਾਲ ਭੋਜਨ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਹੋ ਗਏ। ਚਾਯਨਿਕਾ ਨੇ ਕਿਹਾ ਕਿ ਉਸ ਨੇ 'ਦ ਗੁੱਡ ਬਾਊਲ' ਨਾਮਕ ਕਲਾਉਡ ਕਿਚਨ ਤੋਂ ਰਾਇਸ ਬਾਉਲ ਆਰਡਰ ਕੀਤਾ ਸੀ। ਜਦੋਂ ਉਹ ਖਾਣਾ ਖਾਂਦੇ ਸਮੇਂ ਟੀਵੀ ਦੇਖ ਰਹੀ ਸੀ, ਤਾਂ ਉਸ ਨੇ ਕੁਝ ਚੌਲ ਦੇਖੇ ਜੋ ਕਾਲੇ ਰੰਗ ਦੇ ਸਨ। ਪਹਿਲਾਂ ਤਾਂ ਉਸ ਨੇ ਧਿਆਨ ਨਹੀਂ ਦਿੱਤਾ ਪਰ ਜਿਵੇਂ ਹੀ ਅਜੀਬ ਸੁਆਦ ਆਇਆ, ਉਸ ਨੇ ਤੁਰੰਤ ਭੋਜਨ ਥੁੱਕ ਦਿੱਤਾ ਅਤੇ ਦੇਖਿਆ ਕਿ ਇਹ ਇਕ ਅੱਧਾ ਖਾਧਾ ਹੋਇਆ ਕੀੜਾ ਸੀ। ਫਿਰ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੈਨੂੰ ਬਾਊਲ 'ਚ ਹੋਰ ਕੀੜੇ ਮਿਲੇ।
ਸਵਿਗੀ ਦਾ ਜਵਾਬ
ਚਾਯਨਿਕਾ ਨੇ ਇਸ ਘਟਨਾ ਦੀ ਸ਼ਿਕਾਇਤ ਸਵਿਗੀ ਨੂੰ ਕੀਤੀ ਪਰ ਸਵਿਗੀ ਦੇ ਜਵਾਬ ਨੇ ਉਸ ਨੂੰ ਹੋਰ ਵੀ ਗੁੱਸਾ ਦਿਵਾ ਦਿੱਤਾ। ਸਵਿਗੀ ਨੇ ਕਿਹਾ,"ਰਿਫੰਡ ਕਰ ਦਿੱਤਾ ਗਿਆ ਹੈ!" ਇਸ 'ਤੇ ਚਾਯਨਿਕਾ ਨੇ ਗੁੱਸੇ 'ਚ ਸਵਿਗੀ ਅਤੇ ਦ ਗੁੱਡ ਬਾਊਲ ਨੂੰ ਟੈਗ ਕੀਤਾ ਅਤੇ ਲਿਖਿਆ,"ਧੰਨਵਾਦ @swiggyindia ਅਤੇ @thegoodbowlindia, ਤੁਸੀਂ ਮੈਨੂੰ ਕੀੜੇ ਖੁਆਏ! ਕੀ ਗਾਹਕਾਂ ਦੀ ਸਿਹਤ ਅਤੇ ਸਫਾਈ ਕੋਈ ਮਾਇਨੇ ਨਹੀਂ ਰੱਖਦੀ?'' ਜਦੋਂ ਚਾਯਨਿਕਾ ਨੇ 'ਦ ਗੁੱਡ ਬਾਊਲ' ਨਾਲ ਸੰਪਰਕ ਕੀਤਾ, ਤਾਂ ਉਸ ਤੋਂ ਸਿਰਫ਼ ਉਸ ਦਾ ਨੰਬਰ ਪੁੱਛਿਆ ਗਿਆ ਪਰ ਕੋਈ ਜਵਾਬ ਨਹੀਂ ਮਿਲਿਆ।
ਕੰਪਨੀਆਂ ਦੀ ਸਫਾਈ
ਸਵਿਗੀ ਨੇ ਇਸ ਮਾਮਲੇ 'ਤੇ ਜਵਾਬ ਦਿੱਤਾ ਅਤੇ ਲਿਖਿਆ,"ਹਾਇ ਚਾਯਨਿਕਾ, ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਕਿਰਪਾ ਕਰਕੇ ਸਾਨੂੰ ਆਰਡਰ ਦੇ ਵੇਰਵੇ DM ਕਰੋ ਤਾਂ ਜੋ ਅਸੀਂ ਇਸ ਨੂੰ ਟੀਮ ਤੱਕ ਪਹੁੰਚਾ ਸਕੀਏ।" ਇਸ ਦੇ ਨਾਲ ਹੀ, ਦ ਗੁੱਡ ਬਾਊਲ ਨੇ ਕਿਹਾ,"ਸਾਨੂੰ ਅਫ਼ਸੋਸ ਹੈ ਕਿ ਤੁਹਾਨੂੰ ਇਸ ਅਨੁਭਵ 'ਚੋਂ ਲੰਘਣਾ ਪਿਆ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਇਸ ਦਾ ਹੱਲ ਲੱਭ ਕੱਢਾਂਗੇ।" ਇੰਸਟਾਗ੍ਰਾਮ 'ਤੇ ਯੂਜ਼ਰਸ ਨੇ ਸਵਿਗੀ ਅਤੇ 'ਦ ਗੁੱਡ ਬਾਊਲ' ਦੀ ਖੂਬ ਆਲੋਚਨਾ ਕੀਤੀ। ਇਕ ਯੂਜ਼ਰ ਨੇ ਕਿਹਾ,''ਇਹ ਕੀ ਬਕਵਾਸ ਹੈ! ਹੁਣ ਤੋਂ ਬਾਹਰ ਦਾ ਖਾਣਾ ਬੰਦ।'' ਤਾਂ ਉੱਥੇ ਹੀ ਦੂਜੇ ਨੇ ਕਿਹਾ,''ਗੁੱਡ ਬਾਊਲ ਨੂੰ ਹੁਣ 'ਬੈਡ ਬਾਊਲ' ਕਹਿਣਾ ਚਾਹੀਦਾ।''
ਇਹ ਵੀ ਪੜ੍ਹੋ : ਲਾੜਾ-ਲਾੜੀ ਨੇ ਸ਼ੇਅਰ ਕੀਤੀ ਸੁਹਾਗਰਾਤ ਦੀ Video, ਟੱਪ ਗਏ ਸਾਰੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਟਰੰਪ ਨਾਲ ਕਿਵੇਂ ਡੀਲ ਕਰਨਾ ਹੈ, ਇਹ PM ਮੋਦੀ ਤੋਂ ਸਿੱਖੋ', ਅਮਰੀਕੀ ਮੀਡੀਆ ਨੇ ਕੀਤੀ ਤਾਰੀਫ਼
NEXT STORY